ਮਲੋਟ ਦੇ ਹੋਲੀ ਏਂਜਲ ਸਕੂਲ ਦੇ ਇਰਵਿਨਜੀਤ ਨੇ ਰਾਜ ਪੱਧਰੀ ਕਰਾਟੇ ਖੇਡ ‘ਚ ਜਿੱਤਿਆ ਬ੍ਰਾਉਂਜ਼ ਮੈਡਲ
ਮਲੋਟ ਦੇ ਹੋਲੀ ਏਂਜਲ ਸਕੂਲ ਦੇ ਚੌਥੀ ਜਮਾਤ ਦੇ ਹੋਣਹਾਰ ਵਿਦਿਆਰਥੀ ਇਰਵਿਨਜੀਤ ਸਿੰਘ ਨੇ ਕਰਾਟੇ ਖੇਡ ਵਿੱਚ ਬ੍ਰਾਉਂਜ਼ ਮੈਡਲ ਜਿੱਤ ਕੇ ਸਕੂਲ ਦਾ, ਆਪਣੇ ਮਾਤਾ-ਪਿਤਾ ਦਾ ਅਤੇ ਮਲੋਟ ਹਲਕੇ ਦੀ ਸਿਧਾਂਤ ਕਰਾਟੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ।
ਮਲੋਟ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 44ਵੀਆਂ ਪ੍ਰਾਇਮਰੀ ਸਕੂਲ ਖੇਡਾਂ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਈਆਂ ਗਈਆਂ ਸਨ। ਇਸ ਦੌਰਾਨ ਮਲੋਟ ਦੇ ਹੋਲੀ ਏਂਜਲ ਸਕੂਲ ਦੇ ਚੌਥੀ ਜਮਾਤ ਦੇ ਹੋਣਹਾਰ ਵਿਦਿਆਰਥੀ ਇਰਵਿਨਜੀਤ ਸਿੰਘ ਨੇ ਕਰਾਟੇ ਖੇਡ ਵਿੱਚ ਬ੍ਰਾਉਂਜ਼ ਮੈਡਲ ਜਿੱਤ ਕੇ ਸਕੂਲ ਦਾ, ਆਪਣੇ ਮਾਤਾ-ਪਿਤਾ ਦਾ ਅਤੇ ਮਲੋਟ ਹਲਕੇ ਦੀ ਸਿਧਾਂਤ ਕਰਾਟੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ।
ਇਸ ਦੌਰਾਨ ਸਕੂਲ ਦੇ ਸਮੂਹ ਸਟਾਫ ਵੱਲੋਂ ਇਰਵਿਨਜੀਤ ਸਿੰਘ ਨੂੰ ਅਤੇ ਉਸ ਦੇ ਮਾਪਿਆਂ ਨੂੰ ਉਸ ਦੀ ਇਸ ਪ੍ਰਾਪਤੀ ਤੇ ਵਧਾਈਆਂ ਦਿੱਤੀਆਂ ਅਤੇ ਇਰਵਿਨਜੀਤ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
Author : Malout Live