ਮਲੋਟ ਨੇੜਲੇ ਪਿੰਡ ਫੁੱਲੂ ਖੇੜਾ ਦੀ ਬਾਬਾ ਰਤਨ ਦਾਸ ਅਕੈਡਮੀ ਦੀ ਗੁਰਏਕਮ ਕੌਰ ਨੇ ਜਿਲ੍ਹੇ ਵਿੱਚੋਂ ਚਮਕਾਇਆ ਨਾਮ
ਪੰਜਾਬ ਸਰਕਾਰ ਵੱਲੋਂ ਲਈ ਗਈ NMMS ਪ੍ਰੀਖਿਆ ਵਿੱਚੋਂ ਪਿੰਡ ਫੁੱਲੂ ਖੇੜਾ ਦੀ ਬਾਬਾ ਰਤਨ ਦਾਸ ਐਜੂਕੇਸ਼ਨ ਅਕੈਡਮੀ ਵਿੱਚ ਪੜਦੀ ਲੜਕੀ ਗੁਰਏਕਮ ਕੌਰ ਨੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਉਪਲੱਬਧੀ ਤੇ ਅਕੈਡਮੀ ਦੇ ਮਾਸਟਰ ਵਕੀਲ ਸਿੰਘ (ਫੁੱਲੂ ਖੇੜਾ) ਨੇ ਲੜਕੀ ਨੂੰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਵੱਲੋਂ ਲਈ ਗਈ NMMS ਪ੍ਰੀਖਿਆ ਵਿੱਚੋਂ ਪਿੰਡ ਫੁੱਲੂ ਖੇੜਾ ਦੀ ਬਾਬਾ ਰਤਨ ਦਾਸ ਐਜੂਕੇਸ਼ਨ ਅਕੈਡਮੀ ਵਿੱਚ ਪੜਦੀ ਲੜਕੀ ਗੁਰਏਕਮ ਕੌਰ ਨੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਉਪਲੱਬਧੀ ਤੇ ਅਕੈਡਮੀ ਦੇ ਮਾਸਟਰ ਵਕੀਲ ਸਿੰਘ (ਫੁੱਲੂ ਖੇੜਾ) ਨੇ ਲੜਕੀ ਨੂੰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਬਾਬਾ ਰਤਨ ਦਾਸ ਅਕੈਡਮੀ ਵੱਲੋਂ ਗਰੀਬ ਅਤੇ ਅਪਾਹਿਜ ਬੇਟੀਆਂ ਨੂੰ ਬਿਲਕੁੱਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ।
ਪਿਛਲੇ ਕਰੀਬ 10 ਸਾਲਾਂ ਤੋਂ ਇਸ ਅਕੈਡਮੀ ਵਿੱਚ ਪਹਿਲੀ ਜਮਾਤ ਤੋਂ ਬੀ.ਏ ਤੱਕ ਦੀ ਟਿਊਸ਼ਨ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਸਰਕਾਰੀ ਪੇਪਰਾਂ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ। ਮਾਸਟਰ ਵਕੀਲ ਸਿੰਘ ਨੇ ਅਕੈਡਮੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਗਰੀਬ ਅਤੇ ਅਪਾਹਿਜ ਬੇਟੀਆਂ ਦੀ ਮੱਦਦ ਹੋ ਸਕੇ। ਵਧੇਰੇ ਜਾਣਕਾਰੀ ਲਈ 98772-77650 ਅਤੇ 98557-36336 ਤੇ ਸੰਪਰਕ ਕਰੋ।
Author : Malout Live



