ਪੰਜਾਬ ਵਿੱਚ ਮਿਊਂਸੀਪਲ ਕਾਰਪੋਰੇਸ਼ਨਾਂ ਤੇ ਮਿਊਂਸੀਪਲ ਕੌਂਸਲਾਂ ਦੀਆਂ ਚੋਣਾਂ ਦਾ ਐਲਾਨ ਬਹੁਤ ਜਲਦ, ਫਾਈਨਲ ਵੋਟਰ ਲਿਸਟਾਂ 5 ਮਈ ਨੂੰ ਹੋਣਗੀਆਂ ਜਾਰੀ

ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਦਾ ਬਿਗੁੱਲ ਵੱਜ ਗਿਆ ਹੈ। ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜਿਸ ਦੇ ਅਨੁਸਾਰ 15 ਅਪ੍ਰੈਲ ਨੂੰ ਵੋਟਰ ਸੂਚੀਆਂ ਦੀ ਕੱਚੀ ਲਿਸਟ ਲੱਗੇਗੀ। 17 ਤੋਂ 23 ਅਪ੍ਰੈਲ ਤੱਕ ਵੋਟਾਂ ਬਣਵਾਉਣ ਜਾਂ ਸੋਧ ਕਰਵਾਉਣ ਲਈ ਫਾਰਮ ਭਰੇ ਜਾਣਗੇ।

ਮਲੋਟ (ਪੰਜਾਬ) : ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਦਾ ਬਿਗੁੱਲ ਵੱਜ ਗਿਆ ਹੈ। ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜਿਸ ਦੇ ਅਨੁਸਾਰ 15 ਅਪ੍ਰੈਲ ਨੂੰ ਵੋਟਰ ਸੂਚੀਆਂ ਦੀ ਕੱਚੀ ਲਿਸਟ ਲੱਗੇਗੀ। 17 ਤੋਂ 23 ਅਪ੍ਰੈਲ ਤੱਕ ਵੋਟਾਂ ਬਣਵਾਉਣ ਜਾਂ ਸੋਧ ਕਰਵਾਉਣ ਲਈ ਫਾਰਮ ਭਰੇ ਜਾਣਗੇ।

20-21 ਅਪ੍ਰੈਲ ਨੂੰ ਵਿਸ਼ੇਸ਼ ਕੈਂਪ ਲੱਗਣਗੇ), 30 ਅਪ੍ਰੈਲ ਨੂੰ ਇਤਰਾਜ਼ਾਂ ਦਾ ਨਿਪਟਾਰਾ ਹੋਵੇਗਾ। 05 ਮਈ ਨੂੰ ਅੰਤਿਮ (ਫਾਈਨਲ) ਵੋਟਰ ਸੂਚੀ ਜਾਰੀ ਹੋਵੇਗੀ। 5 ਮਈ ਨੂੰ ਲਿਸਟ ਆਉਣ ਤੋਂ ਬਾਅਦ ਕਿਸੇ ਵੀ ਵੇਲੇ ਚੋਣ ਜ਼ਾਬਤਾ ਲੱਗ ਸਕਦਾ ਹੈ ਅਤੇ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋ ਸਕਦਾ ਹੈ।

Author : Malout Live