ਬਠਿੰਡਾ ਦੀ ਕੇਂਦਰੀ ਜੇਲ 'ਚ ਇਕ ਵਾਰ ਫਿਰ ਆਪਸ 'ਚ ਭਿੜੇ ਕੈਦੀ
ਬਠਿੰਡਾ:- ਬਠਿੰਡਾ ਦੀ ਕੇਂਦਰੀ ਜੇਲ ਵਿਚ ਇਕ ਵਾਰ ਫਿਰ ਤੋਂ ਕੈਦੀਆਂ ਦੇ ਆਪਸ ਵਿਚ ਭਿੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਜੇਲ ਵਿਚ ਬੰਦ ਸ਼ਮਸ਼ੇਰ ਸਿੰਘ, ਮਨੋਜ ਕੁਮਾਰ, ਰਣਬੀਰ ਸਿੰਘ, ਜੀਤ ਸਿੰਘ, ਰਾਜਵੀਰ ਸਿੰਘ ਪੁਰਾਣੀ ਰਜਿੰਸ਼ ਦੇ ਚੱਲਦੇ ਆਪਸ ਵਿਚ ਭਿੜੇ ਹਨ। ਸਹਾਇਕ ਜੇਲ ਸੁਪਰਡੈਂਟ ਦੀ ਸ਼ਿਕਾਇਤ 'ਤੇ ਥਾਣਾ ਕੈਂਟ ਦੀ ਪੁਲਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।