ਅਜਾਦ ਕਿਸਾਨ ਮੋਰਚਾ ਪੰਜਾਬ ਏ.ਕੇ.ਐਮ ਫੋਰਮ ਦਾ ਹੋਇਆ ਰਸਮੀ ਐਲਾਨ

ਅਜਾਦ ਕਿਸਾਨ ਮੋਰਚਾ ਪੰਜਾਬ (ਏ.ਕੇ.ਐਮ) ਵੱਲੋਂ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਏ.ਕੇ.ਐਮ ਫੋਰਮ ਦੇ ਰਸਮੀ ਐਲਾਨ ਦੀ ਘੋਸ਼ਣਾ ਕੀਤੀ ਗਈ। ਇਸ ਫੋਰਮ ਵਿੱਚ ਪੰਜਾਬ ਦੀਆਂ 11 ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਇਕੱਠਿਆਂ ਹੋ ਕੇ ਕਿਸਾਨਾਂ, ਮਜ਼ਦੂਰਾਂ ਅਤੇ ਸਮੂਹ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਸਾਂਝੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ।

ਮਲੋਟ (ਪੰਜਾਬ) : ਅਜਾਦ ਕਿਸਾਨ ਮੋਰਚਾ ਪੰਜਾਬ (ਏ.ਕੇ.ਐਮ) ਵੱਲੋਂ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਏ.ਕੇ.ਐਮ ਫੋਰਮ ਦੇ ਰਸਮੀ ਐਲਾਨ ਦੀ ਘੋਸ਼ਣਾ ਕੀਤੀ ਗਈ। ਇਸ ਫੋਰਮ ਵਿੱਚ ਪੰਜਾਬ ਦੀਆਂ 11 ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਇਕੱਠਿਆਂ ਹੋ ਕੇ ਕਿਸਾਨਾਂ, ਮਜ਼ਦੂਰਾਂ ਅਤੇ ਸਮੂਹ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਸਾਂਝੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਇਸ ਫੋਰਮ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ, ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਸੰਧੂ ਹਰੀਕੇ, ਹੜ੍ਹ ਪੀੜ੍ਹਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ, ਬਾਗੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ ਕਪੂਰਥਲਾ, ਸ਼ੇਰੇ ਪੰਜਾਬ ਕਿਸਾਨ ਮਜਦੂਰ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਕਪੂਰਥਲਾ, ਸਰਬੱਤ ਦਾ ਭਲਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਪ ਸਿੰਘ ਖਾਲਸਾ ਮੋਗਾ, ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਸਰਾਂ ਫਰੀਦਕੋਟ, ਭਾਰਤੀ ਕਿਸਾਨ ਯੂਨੀਅਨ ਬੰਬ ਦੇ ਸੂਬਾ ਪ੍ਰਧਾਨ ਸਾਰਜ ਸਿੰਘ ਜੀਰਾ, ਭਾਰਤੀ ਕਿਸਾਨ-ਮਜਦੂਰ ਯੂਨੀਅਨ ਦੀਪ ਸਿੱਧੂ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਕੋਟ ਕਰੋੜ ਫਿਰੋਜਪੁਰ, ਇਨਸਾਫ਼ ਟੀਮ ਖਸ-ਖਸ ਖੇਤੀ ਦੀ ਮੰਗ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ, ਸ਼ੰਕਰ ਸਿੰਘ ਚੰਡੀਗੜ੍ਹ, ਸ਼ੇਰੇ ਪੰਜਾਬ ਟੋਲ ਪਲਾਜਾ ਵਰਕਰ ਯੂਨੀਅਨ ਦੇ ਚੇਅਰਮੈਨ ਰਾਹੁਲ ਖੁੱਲਰ ਨੇ ਇਕੱਠੇ ਹੋ ਕੇ ਐਲਾਨ ਕੀਤਾ ਕਿ ਪੰਜਾਬ ਦੀਆਂ ਮੁੱਖ ਮੰਗਾਂ ਪੰਜਾਬ 'ਚ ਖਸਖਸ ਦੀ ਖੇਤੀ ਸ਼ੁਰੂ ਕਰਵਾਉਣ ਅਤੇ ਚਿੱਟੇ ਵਰਗੇ ਭਿਅੰਕਰ ਨਸ਼ੇ ਦਾ ਬਦਲ ਭੁੱਕੀ-ਅਫ਼ੀਮ ਦੇ ਠੇਕੇ ਖੋਲਣ ਦੀ ਮੰਗ, ਹੜ੍ਹ ਪੀੜ੍ਹਿਤਾਂ ਦੇ ਮੁਆਵਜ਼ੇ ਦਾ ਬਕਾਇਆ ਜਲਦ ਖਾਤਿਆਂ 'ਚ ਪਾਉਣ ਦੀ ਮੰਗ,

ਅਬਾਦਕਾਰ ਕਿਸਾਨਾਂ ਨੂੰ ਜਮੀਨਾਂ ਦਾ ਮਾਲਕਿਨ ਹੱਕ ਦਵਾਉਣਾ, ਪੰਜਾਬ 'ਚ ਬੈਂਕਾਂ ਦੇ ਕਰਜੇ ਨੂੰ ਲੈ ਕੇ ਕਿਸਾਨਾਂ ਦੀਆਂ ਕੁਰਕੀਆਂ ਕਰਨ ਦਾ ਜੋ ਸਰਕਾਰ ਨੇ ਫੈਸਲਾ ਲਿਆ ਉਸ ਖਿਲਾਫ ਸਖਤ ਲੜਾਈ ਲੜਨ ਦਾ ਐਲਾਨ, ਬੰਦੀ ਸਿੰਘਾਂ ਦੀ ਰਿਹਾਈ ਅਤੇ ਚਾਰੋਂ ਗ੍ਰੰਥਾਂ ਦੀਆਂ ਬੇਅਦਬੀਆਂ ਤੇ ਸਖਤ ਕਾਨੂੰਨ ਬਣਾਉਣ ਦੀ ਮੰਗ, ਪੰਜਾਬ ਦੇ ਕਿਸਾਨ-ਮਜਦੂਰ ਦਾ ਸਮੁੱਚਾ ਕਰਜਾ ਮੁਆਫ਼ ਕਰਨ ਦੀ ਕੀਤੀ ਮੰਗ, ਬਿਜਲੀ ਸੋਧ ਬਿੱਲ ਦਾ ਵਿਰੋਧ ਅਤੇ ਚਿੱਪ ਵਾਲੇ ਮੀਟਰ ਪੁੱਟ ਕੇ ਬਿਜਲੀ ਘਰ ਜਮਾਂ ਕਰਵਾਉਣ ਲਈ ਜੱਥੇਬੰਦੀਆਂ ਨੂੰ ਅਪੀਲ ਕੀਤੀ ਗਈ, ਝੋਨੇ ਦੀ ਪਰਾਲੀ ਸਾੜਨ ਨੂੰ ਲੈ ਕੇ ਕੀਤੇ ਪਰਚੇ ਰੱਦ ਕਰਨ ਦੀ ਮੰਗ, ਪ੍ਰਾਈਵੇਟ ਸਕੂਲ ਅਤੇ ਪ੍ਰਾਈਵੇਟ ਹਸਪਤਾਲ ਮਾਫੀਆ ਨੂੰ ਨੱਥ ਪਾਉਣ ਦੀ ਮੰਗ, ਪਾਣੀ ਅਤੇ ਹਵਾ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆ ਤੇ ਨਕੇਲ ਕੱਸਣ ਦੀ ਮੰਗ, ਪੰਜਾਬ ਵਿੱਚ ਆਏ ਦਿਨ ਹੋ ਰਹੇ ਫੇਕ ਇੰਨਕਾਊਂਟਰ ਤੇ ਰੋਕ ਲਾਉਣ ਦੀ ਮੰਗ, ਡੀ.ਐਮ ਗਗਨਦੀਪ ਸਿੰਘ ਰੰਧਾਵਾ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਅਤੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਮੰਗ ਰੱਖੀ ਗਈ। ਇਸ ਮੌਕੇ ਏ.ਕੇ.ਐਮ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੇਖਦਿਆਂ ਇਕੱਠ ਹੋਣਾ ਸਮੇਂ ਦੀ ਲੋੜ ਸੀ। ਉਨ੍ਹਾਂ ਦੱਸਿਆ ਕਿ ਇਹ ਫੋਰਮ ਲੋਕਾਂ ਦੇ ਮੁੱਖ ਮਸਲਿਆਂ ਨੂੰ ਉੱਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਨ ਲਈ ਵਚਨਬੱਧ ਰਹੇਗਾ। ਏ.ਕੇ.ਐਮ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ, ਅੰਤ ਵਿੱਚ, ਫੋਰਮ ਨੇ ਸਪੱਸ਼ਟ ਕੀਤਾ ਕਿ ਉਹ ਪੰਜਾਬ ਦੇ ਹਰੇਕ ਵਰਗ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਕਰਦਾ ਰਹੇਗਾ ਅਤੇ ਲੋਕ-ਹਿੱਤ ਮੁੱਦਿਆਂ 'ਤੇ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ।

Author : Malout Live