ਸੁਖਬੀਰ ਸਿੰਘ ਬਾਦਲ ਸਜ਼ਾ ਦਾ ਅੱਜ 8ਵਾਂ ਦਿਨ, ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਿਭਾ ਰਹੇ ਹਨ ਸੇਵਾ
ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਆਪਣੀ ਧਾਰਮਿਕ ਸਜ਼ਾ ਦੇ 8ਵੇਂ ਦਿਨ ਸ਼੍ਰੀ ਦਮਦਮਾ ਸਾਹਿਬ ਵਿਖੇ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਨੇ ਬੀਤੇ ਕੱਲ ਵੀ ਇੱਥੇ ਹੀ ਆਪਣੀ ਸੇਵਾ ਨਿਭਾਈ ਸੀ। ਇਸ ਵੇਲੇ ਸੁਖਬੀਰ ਸਿੰਘ ਬਾਦਲ ਸੇਵਾਦਾਰਾਂ ਵਾਲੀ ਪੌਸ਼ਾਕ ਵਿੱਚ ਹੱਥ ਵਿੱਚ ਬਰਛਾ ਫੜ ਕੇ ਅਤੇ ਗਲ਼ ਵਿੱਚ ਤਖ਼ਤੀ ਪਾ ਕੇ ਬੈਠੇ ਹਨ।
ਮਲੋਟ (ਪੰਜਾਬ) : ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਆਪਣੀ ਧਾਰਮਿਕ ਸਜ਼ਾ ਦੇ 8ਵੇਂ ਦਿਨ ਸ਼੍ਰੀ ਦਮਦਮਾ ਸਾਹਿਬ ਵਿਖੇ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਨੇ ਬੀਤੇ ਕੱਲ ਵੀ ਇੱਥੇ ਹੀ ਆਪਣੀ ਸੇਵਾ ਨਿਭਾਈ ਸੀ। ਇਸ ਵੇਲੇ ਸੁਖਬੀਰ ਸਿੰਘ ਬਾਦਲ ਸੇਵਾਦਾਰਾਂ ਵਾਲੀ ਪੌਸ਼ਾਕ ਵਿੱਚ ਹੱਥ ਵਿੱਚ ਬਰਛਾ ਫੜ ਕੇ ਅਤੇ ਗਲ਼ ਵਿੱਚ ਤਖ਼ਤੀ ਪਾ ਕੇ ਬੈਠੇ ਹਨ। ਲੱਤ ਵਿੱਚ ਫ੍ਰੈਕਚਰ ਹੋਣ ਕਾਰਨ ਉਹ ਵ੍ਹੀਲ ਚੇਅਰ 'ਤੇ ਆਪਣੀ ਸੇਵਾ ਨਿਭਾਅ ਰਹੇ ਹਨ।
ਇਸ ਮਗਰੋਂ ਉਹ ਜੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਨਿਭਾਉਣਗੇ ਅਤੇ ਉਪਰੰਤ ਕੀਰਤਨ ਸਰਵਨ ਕਰਨਗੇ। ਇਸ ਦੌਰਾਨ ਸੁਖਬੀਰ ਬਾਦਲ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਬੀਤੇ ਕੁੱਝ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਉਨ੍ਹਾਂ ਤੇ ਹੋਏ ਹਮਲੇ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।
Author : Malout Live