ਕਾਂਗਰਸੀ ਨੇਤਾ ਰਵਨੀਤ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਲੁਧਿਆਣਾ:- ਕਾਂਗਰਸੀ ਨੇਤਾ ਰਵਨੀਤ ਸਿੰਘ ਬਿੱਟੂ ਨੂੰ ਫੋਨ ‘ਤੇ ਜਾਨੋਂ ਮਾਰਣ ਦੀਆਂ ਧਮਕੀਆਂ ਮਿਲ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਤੋਂ ਲਗਾਤਾਰ ਬਿੱਟੂ ਨੂੰ ਵਿਦੇਸ਼ੀ ਫੋਨ ਨੰਬਰ ਤੋਂ ਫੋਨ ਆ ਰਹੇ ਹਨ । ਫੋਨ ਕਰਨ ਵਾਲਾ ਬਿੱਟੂ ਨੂੰ ਜਾਨੋਂ ਮਾਰਣ ਦੀ ਧਮਕੀ ਦੇ ਰਿਹਾ ਹੈ।
ਇਸ ਦੇ ਨਾਲ ਹੀ ਉਹ ਫੋਨ ‘ਤੇ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕਰ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਇੰਟਰਨੈੱਟ ਕਾਲ ਰਾਹੀਂ ਬਿੱਟੂ ਨੂੰ ਧਮਕੀ ਦਿੰਦੇ ਹੋਏ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਦਾਦੇ ਬੇਅੰਤ ਸਿੰਘ ਵਾਂਗ ਨਤੀਜੇ ਭੁਗਤਣ ਲਈ ਕਿਹਾ ਗਿਆ ਹੈ।ਇਸ ਧਮਕੀ ‘ਤੇ ਬੋਲਦੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਦੱਸਿਆ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਣ ਦੇ ਨਾਲ-ਨਾਲ ਪੁਲਿਸ ਕੋਲ ਵੀ ਲੈ ਕੇ ਜਾਣਗੇ ।