ਰੰਜਿਸ਼ ਦੇ ਚੱਲਦੇ ਵਿਅਕਤੀ 'ਤੇ ਕੀਤਾ ਹਮਲਾ, ਜ਼ਖਮੀ
ਮਲੋਟ :- ਅੱਜ ਮਲੋਟ 'ਚ ਪੁਰਾਣੀ ਰਜਿੰਸ਼ ਦੇ ਚੱਲਦੇ ਗੋਲੀ ਚੱਲਣ ਨਾਲ ਪਿੰਡ ਈਨਾ ਖੇੜਾ ਦਾ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮਲੋਟ 'ਚ ਜੇਰੇ ਇਲਾਜ ਲਈ ਭਰਤੀ ਕੀਤਾ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਨੇ ਦੱਸਿਆ ਉਹ ਇਕ ਪੋਸਟ ਆਫਿਸ 'ਚ ਕੰਮ ਕਰਦਾ ਹੈ। ਉਨ੍ਹਾਂ ਦੇ ਪਿੰਡ ਦੇ ਹੀ ਕੁਝ ਲੋਕ ਉਨ੍ਹਾਂ ਦੇ ਨਾਲ ਪੁਰਾਣੀ ਰੰਜਿਸ਼ ਰੱਖਦੇ ਸਨ ਅਤੇ ਧਮਕੀ ਵੀ ਦਿੰਦੇ ਸਨ, ਜਿਸ ਦੇ ਬਾਰੇ ਉਨ੍ਹਾਂ ਨੇ ਪਹਿਲਾਂ ਵੀ ਪੁਲਸ ਨੂੰ ਸੂਚਿਤ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਉਹ ਘਰ ਆ ਰਹੇ ਸੀ ਤਾਂ ਕੁਝ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਜਦੋਂ ਆਪਣਾ ਮੋਟਰਸਾਈਕਲ ਰੋਕਿਆ ਤਾਂ ਉਸ 'ਤੇ ਹਮਲਾ ਕੀਤਾ ਗਿਆ ਅਤੇ ਗੋਲੀ ਉਸ ਦੀ ਬਾਂਹ 'ਤੇ ਲੱਗੀ ਅਤੇ ਤੇਜ਼ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ। ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੌਕੇ 'ਤੇ ਮੇਰੇ ਪੁੱਤਰ ਨੂੰ ਦੇਖ ਕੇ ਲੋਕ ਭੱਜ ਗਏ। ਦੂਜੇ ਪਾਸੇ ਘਟਨਾ ਦੀ ਖਬਰ ਮਿਲਦੇ ਹੀ ਡੀ.ਐੱਸ.ਪੀ. ਮਲੋਟ ਅਤੇ ਥਾਣਾ ਇੰਚਾਰਜ ਸਦਰ ਮਲੋਟ ਪੁਲਸ ਸਮੇਤ ਹਸਪਤਾਲ 'ਚ ਪਹੁੰਚੇ, ਜਿਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਦਰ ਮਲੋਟ ਦੇ ਥਾਣਾ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪੁਰਾਣੀ ਰੰਜਿਸ਼ ਸੀ, ਜਿਸ ਦੇ ਚੱਲਦੇ ਅੱਜਸ ਜਸਵਿੰਦਰ ਸਿੰਘ ਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।