ਸ਼੍ਰੀ ਵੈਸ਼ਨੋ ਦੁਰਗਾ ਮੰਦਿਰ, ਮਲੋਟ ਵਿਖੇ ਮਹਾਂਸ਼ਿਵਰਾਤਰੀ ਮੌਕੇ ਕੀਤਾ ਗਿਆ ਭੋਲੇ ਬਾਬਾ ਜੀ ਦਾ ਵਿਸ਼ੇਸ਼ ਸ਼ਿੰਗਾਰ
ਸ਼੍ਰੀ ਵੈਸ਼ਨੋ ਦੁਰਗਾ ਮੰਦਿਰ, ਮਲੋਟ ਵਿੱਚ ਮਹਾਂਸ਼ਿਵਰਾਤਰੀ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ‘ਤੇ ਭੋਲੇ ਬਾਬਾ ਦਾ ਵਿਸ਼ੇਸ਼ ਸ਼ਿੰਗਾਰ ਕੀਤਾ ਗਿਆ, ਜੋ ਭਗਤਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਵੈਸ਼ਨੋ ਦੁਰਗਾ ਮੰਦਿਰ, ਮਲੋਟ ਵਿੱਚ ਮਹਾਂਸ਼ਿਵਰਾਤਰੀ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ‘ਤੇ ਭੋਲੇ ਬਾਬਾ ਦਾ ਵਿਸ਼ੇਸ਼ ਸ਼ਿੰਗਾਰ ਕੀਤਾ ਗਿਆ, ਜੋ ਭਗਤਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ।
ਸ਼੍ਰੀ ਵੈਸ਼ਨੋ ਦੁਰਗਾ ਮੰਦਿਰ ਦੇ ਪ੍ਰਧਾਨ ਦੀ ਦੇਖ-ਰੇਖ ’ਚ ਮੈਂਬਰਾਂ ਵੱਲੋਂ ਵਿਸ਼ੇਸ਼ ਆਯੋਜਨ ਕੀਤਾ ਗਿਆ। ਸ਼ਿਵ ਮੈਂਬਰਾਂ ਵੱਲੋਂ ਭਜਨ-ਕੀਰਤਨ ਕੀਤਾ ਗਿਆ। ਖੀਰ, ਕੇਕ ਅਤੇ ਫਲਾਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਸ਼ਰਧਾਲੂਆਂ ਨੇ ਭਾਰੀ ਗਿਣਤੀ ‘ਚ ਹਾਜ਼ਰੀ ਲਗਾਈ ਅਤੇ ਮਹਾਂਦੇਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
Author : Malout Live