ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੁਆਰਾ ਹਰਿਆਣਾ ਕਾਰਜਕਾਰਨੀ ਦਾ ਗਠਨ
ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੁਆਰਾ ਕਲੱਬ ਦੀ ਹਰਿਆਣਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੁਆਰਾ ਕਲੱਬ ਦੀ ਹਰਿਆਣਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਜਾਦੂਗਰ ਸੰਨੀ ਸਮਰਾਟ ਨੂੰ ਸਟੇਟ ਪ੍ਰਧਾਨ ਹਰਿਆਣਾ, ਨੀਨਾ ਨੂੰ ਯੂਥ ਸਟੇਟ ਪ੍ਰਧਾਨ, ਰਾਹੁਲ ਨੂੰ ਜ਼ਿਲ੍ਹਾ ਪ੍ਰਧਾਨ ਰੋਹਤਕ ਅਤੇ ਸ਼ਾਹੀਨ ਨੂੰ ਪੀ.ਏ. ਟੂ ਸਟੇਟ ਪ੍ਰਧਾਨ ਪੰਜਾਬ, ਕੁਲਦੀਪ ਕੁਮਾਰ ਨੂੰ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਬਣਾਇਆ ਗਿਆ।
ਇਸ ਮੌਕੇ ਸੰਸਥਾ ਦੇ ਚੀਫ਼ ਅਤੇ ਸਟੇਟ ਪ੍ਰਧਾਨ ਪ੍ਰਿੰਸ ਬਾਂਸਲ ਨੇ ਸਾਰੇ ਹੀ ਨਵੇਂ ਅਹੁਦੇਦਾਰਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਜ਼ਿੰਮੇਵਾਰੀ ਨਾਲ ਸਮਾਜ ਦੇ ਕੰਮ ਆਉਣ ਦੀ ਉਮੀਦ ਜ਼ਾਹਿਰ ਕੀਤੀ। ਇਸ ਮੌਕੇ ਸਟੇਟ ਵਾਈਸ ਪ੍ਰਧਾਨ ਵਿਨੋਦ ਖੁਰਾਣਾ ਸੰਗੀਤਕਾਰ, ਮਲੋਟ ਯੂਥ ਪ੍ਰਧਾਨ ਵਰਿੰਦਰ ਤਨੇਜਾ, ਸਟੇਟ ਯੂਥ ਪ੍ਰਧਾਨ ਰਵਨੀਤ ਕੌਰ ਅਤੇ ਮੈਂਬਰ ਸਿਕੰਦਰ, ਕਸ਼ਿਸ਼ ਆਦਿ ਹਾਜ਼ਿਰ ਸਨ।
Author : Malout Live