ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਲਗਾਇਆ ਧਾਰਨਾ
ਮਲੋਟ:- ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬਾਂਚ ਮਲੋਟ , ਗਿੱਦੜਬਾਹਾ ਅਤੇ ਕਿੱਲਿਆਂਵਾਲੀ ਵੱਲੋਂ ਹਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕਾਰਜਕਾਰਨੀ ਇੰਜੀਨੀਅਰ ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਦਫ਼ਤਰ ਮਲੋਟ ਵਿਖੇ ਧਰਨਾ ਲਗਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਵੱਖ - ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜੋ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ , ਮੰਡਲ ਦਫ਼ਤਰ ਵੱਲੋਂ ਕਈ ਵਾਰ ਜਥੇਬੰਦੀ ਨਾਲ ਮੀਟਿੰਗਾਂ ਕਰਨ ਉਪਰੰਤ ਵੀ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ।
ਕਾਰਜਕਾਰਨੀ ਇੰਜੀਨੀਅਰ ਵੱਲੋਂ ਅੱਜ ਜਥੇਬੰਦੀ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਸੀ , ਪ੍ਰੰਤੂ ਅੱਜ ਵੀ ਕੋਈ ਗੱਲਬਾਤ ਨਹੀਂ ਹੋ ਸਕੀ , ਜਿਸ ਕਾਰਨ ਮੁਲਾਜ਼ਮਾਂ ਵਿਚ ਪਾਏ ਰੋਸ ਨੂੰ ਦੇਖਦੇ ਹੋਏ ਜਥੇਬੰਦੀ ਵਲੋਂ ਦਿੱਤੇ ਨੋਟਿਸ ਮੁਤਾਬਿਕ ਧਰਨਾ ਲਗਾਇਆ ਗਿਆ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਨਹੀਂ ਕੀਤਾ ਜਾਂਦਾ ਤਾਂ ਉਹ ਆਉਣ ਵਾਲੇ ਸਮੇਂ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਧਰਨੇ ਨੂੰ ਰਾਮ ਸਿੰਘ ਭਲਾਈਆਣਾ ਸੂਬਾ ਆਗੂ , ਜੋਗਿੰਦਰ ਸਿੰਘ ਸਮਾਘ , ਸੁਖਦੇਵ ਸਿੰਘ ਕਾਕਾ , ਬਹਾਦਰ ਸਿੰਘ ਲੋਹਾਰਾ , ਜੱਗ ਸਿੰਘ , ਵਿਜੈ ਕੁਮਾਰ ਠਕਰਾਲ , ਜਸਵਿੰਦਰ ਸਿੰਘ ਵਾਲੀਆ , ਕੁਲਦੀਪ ਚੰਦ ਸ਼ਰਮਾ , ਬਨਾਰਸੀ ਦਾਸ ਬਾਦਲ , ਅਜੈਬ ਸਿੰਘ ਖ਼ਾਲਸਾ , ਕੁਲਵੰਤ ਸਿੰਘ ਆਧਨੀਆਂ , ਗੁਰਮੀਤ ਸਿੰਘ , ਗੁਲਾਬ ਸਿੰਘ ਮੋਹਲਾਂ , ਸੁਖਬੀਰ ਸਿੰਘ ਸੰਧੂ , ਓਮਕਾਰ ਯਾਦਵ , ਸਮਪਾਲ ਸ਼ੇਖੂ , ਸੁਰੇਸ਼ ਕੁਮਾਰ ਲੰਬੀ , ਰਾਮ ਸਿੰਘ ਪੰਜੂ , ਬਲਵਿੰਦਰ ਸਿੰਘ ਠਾਕਣ ਆਦਿ ਨੇ ਸੰਬੋਧਨ ਕੀਤਾ ।