ਅਵਾਰਾ ਢੱਠੇ ਨੇ ਲਈ ਵਿਅਕਤੀ ਦੀ ਜਾਨ- ਪੜ੍ਹੋ ਪੂਰੀ ਖ਼ਬਰ

ਮਲੋਟ:- ਅਵਾਰਾ ਪਸ਼ੂਆਂ ਦਾ ਖੁਲ੍ਹੇ ਆਮ ਘੁੰਮਣਾ ਦਿਨ-ਬ-ਦਿਨ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਇਹ ਪਸ਼ੂ ਹਰ ਰੋਜ ਇੱਕ ਨਵੀਂ ਘਟਨਾ ਦਾ ਕਾਰਨ ਬਣਦੇ ਹਨ ਕਦੇ ਵਹੀਕਲ ਐਕਸੀਡੈਂਟ ਹੁੰਦੇ ਹਨ ਜਾਂ ਸਰਕਾਰੀ/ਗੈਰ-ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਾਂ ਫਸਲਾਂ ਦਾ ਨੁਕਸਾਨ ਵੀ ਕਰਦੇ ਹਨ। ਅੱਜ ਮਲੋਟ ਦੇ ਕੈਰੋਂ ਰੋਡ ਤੇ ਸਥਿਤ ਹੇਤ ਰਾਮ ਕਲੋਨੀ ਦੇ ਵਸਨੀਕ ਮਿਸਤਰੀ ਮਿੱਠੂ ਸਿੰਘ (ਮ੍ਰਿਤਕ) ਹਰ ਰੋਜ ਦੀ ਤਰਾਂ ਆਪਣੇ ਘਰ ਦੇ ਬਾਹਰ ਬੈਠੇ ਸਨ ਜਿੱਥੇ ਕਿ ਨਾਲ ਪਏ ਖਾਲੀ ਪਲਾਟ ਦੇ ਵਿੱਚੋ ਢੱਠਾ ਆਇਆ ਅਤੇ ਅਚਾਨਕ ਬਜ਼ੁਰਗ ਦੇ ਉੱਤੇ ਹਮਲਾ ਕਰ ਦਿੱਤਾ। ਇਸ ਘਟਨਾ ਦੇ ਦੌਰਾਨ ਪਰਿਵਾਰ ਦੇ ਮੈਂਬਰਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪੂਰੀ ਕਰੂਰਤਾ ਨਾਲ ਹਮਲਾ ਕਰਦਾ ਰਿਹਾ। ਜਿਸਦੇ ਕਾਰਨ ਬਜ਼ੁਰਗ ਨੂੰ ਕਾਫੀ ਸੱਟ ਲੱਗ ਗਈ ਢੱਠੇ ਦੇ ਭੱਜ ਜਾਣ ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਲਿਜਾਂਦਾ ਗਿਆ ਜਿੱਥੇ ਕਿ ਡਾਕਟਰ ਦੇ ਵੱਲੋਂ ਜਾਂਚ ਕਰਨ ਤੇ ਹਾਦਸਾ ਗ੍ਰਸਤ ਵਿਅਕਤੀ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ। ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਧਾਰਾ 174 ਲਗਾ ਕੇ ਅੱਗੇ ਦੀ ਕਾਰਵਾਈ ਕੀਤੀ ਜਾਣ ਦੀ ਗੱਲ ਕਹੀ ਪਰ ਪਰਿਵਾਰ ਦੇ ਮੈਂਬਰਾ ਵਲੋਂ ਕਿਹਾ ਗਿਆ ਕਿ ਜੇਕਰ ਕਿਸੇ ਤਰਾਂ ਦੀ ਕਾਰਵਾਈ ਪ੍ਰਸ਼ਾਸ਼ਨ ਵੱਲੋਂ ਨਾ ਕੀਤੀ ਗਈ ਤਾਂ ਉਹਨਾਂ ਵਲੋਂ ਸਖਤ ਕਦਮ ਚੁੱਕੇ ਜਾਣਗੇ।