ਇੱਕ ਪਾਸੇ ਡੇਂਗੂ ਦਾ ਕਹਿਰ ਜਾਰੀ ਦੂਜੇ ਪਾਸੇ ਗੰਦੇ ਪਾਣੀ ਦੀ ਭਰਮਾਰ ਜਾਰੀ
ਮਲੋਟ:- ਇੱਕ ਪਾਸੇ ਜਿੱਥੇ ਮਲੋਟ ਸ਼ਹਿਰ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ ਹੈ ਉਸਦੇ ਦੂਜੇ ਪਾਸੇ ਸ਼ਹਿਰ ਦੇ ਸੜਕਾਂ ਤੇ ਗੰਦੇ ਪਾਣੀ ਦੀ ਵੀ ਭਰਮਾਰੀ ਜਾਰੀ ਹੈ। ਅਜਿਹਾ ਇੱਕ ਮਾਮਲਾ ਅਬੋਹਰ ਰੋਡ ਨਜਦੀਕ ਰਾਇਲ ਹੋਟਲ ਦੇ ਕੋਲ ਦੁਕਾਨਾਂ ਕੋਲ ਵੇਖਣ ਨੂੰ ਮਿਲਿਆ।
ਜਿਸ ਸੰਬੰਧੀ ਮਨੋਜ ਕੁਮਾਰ ਪੁੱਤਰ ਸ਼੍ਰੀ ਰਮੇਸ਼ ਕੁਮਾਰ ਵਾਸੀ ਅਬੋਹਰ ਰੋਡ ਮਲੋਟ ਵਿਖੇ ਮੌਜੂਦ ਉਸਦੇ ਨਾਲ ਦੁਕਾਨਦਾਰਾਂ ਨੇ ਦੱਸਿਆਂ ਕਿ ਇੱਥੇ ਗੰਦਾ ਪਾਣੀ ਹਰ ਰੋਜ ਖੜ੍ਹਾ ਰਹਿੰਦਾ ਹੈ ਅਤੇ ਇਸ ਸੰਬੰਧੀ ਅਸੀ 3 ਤੋਂ 4 ਵਾਰ ਐਸ.ਡੀ.ਓ ਪੰਜਾਬ ਮੰਡੀ ਬੋਰਡ ਨੂੰ ਦਰਖਾਸਤ ਵੀ ਦੇ ਚੁੱਕੇ ਹਾਂ ਪਰ ਹਾਲੇ ਤੱਕ ਨਾ ਤਾਂ ਐੱਸ.ਡੀ.ਓ ਨੇ ਇੱਥੇ ਆ ਕੇ ਦੇਖਿਆ ਤੇ ਨਾ ਹੀ ਜੂਨੀਅਰ ਸਹਾਇਕਾਂ ਨੇ ਦੇਖਿਆ। ਜਿਸ ਦੌਰਾਨ ਉਕਤ ਦੁਕਾਨਦਾਰਾਂ ਨੇ ਦੱਸਿਆਂ ਕਿ ਇਸ ਤਰ੍ਹਾ ਦਾ ਖੜ੍ਹਿਆ ਗੰਦਾ ਪਾਣੀ ਡੇਂਗੂ, ਮਲੇਰੀਆਂ ਅਤੇ ਕਈ ਹੋਰ ਤਰ੍ਹਾ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਸ ਸਮੱਸਿਆਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਸਾਨੂੰ ਬਿਮਾਰੀਆਂ ਦਾ ਸ਼ਿਕਾਰ ਨਾ ਹੋਣਾ ਪਵੇ।