ਕਰੋਨਾ ਵਾਇਰਸ ਸੰਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾ ਨੂੰ ਕੀਤਾ ਗਿਆ ਜਾਗਰੂਕ
ਮਲੋਟ:- ਡਿਪਟੀ ਕਮਿਸ਼ਨਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਦੇ ਹੁਕਮਾ ਅਨੁਸਾਰ ਐੱਸ.ਡੀ.ਐੱਮ ਮਲੋਟ ਸ.ਗੋਪਾਲ ਸਿੰਘ ਜੀ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ.ਹਰੀ ਨਰਾਇਣ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ.ਜਗਦੀਪ ਚਾਵਲਾ ਐੱਸ.ਐੱਮ.ਓ ਅਤੇ ਡਾ.ਅੰਮ੍ਰਿਤਪਾਲ ਜੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਅਤੇ ਵਾਰਡਾ ਵਿਚ ਕਰੋਨਾ ਵਾਇਰਸ ਪ੍ਰਤੀ ਲੋਕਾ ਨੂੰ ਜਾਗਰੂਕ ਕੀਤਾ ਗਿਆ।
ਇਸ ਲੜ੍ਹੀ ਤਹਿਤ ਸੁਖਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਵਲੋ ਪਿੰਡ ਛਾਪਿਆਂਵਾਲੀ, ਦਾਨੇਵਾਲਾ, ਜੰਡਵਾਲਾ, ਸੇਖੂ, ਘੁਮਿਆਰਾ, ਕਿੰਗਰਾ, ਰੱਥੜੀਆਂ, ਔਲਖ, ਰਾਮਨਗਰ, ਸਾਉਕੇ, ਝੋਰੜ, ਲਕੜਵਾਲਾ, ਖਾਨੇ ਕੀ ਅਤੇ ਭੁਲੇਰੀਆਂ ਵਿਖੇ ਲੋਕਾ ਨੂੰ ਕਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਇਹ ਵਾਇਰਸ ਹਵਾ ਰਾਹੀ ਨਹੀ ਫੈਲਦਾ ਇਹ ਪ੍ਰਭਾਵਿਤ ਵਿਅਕਤੀ ਦੇ ਖੰਘਣ ਅਤੇ ਛਿਕ ਮਾਰਦੇ ਸਮੇ ਮੂੰਹ ਵਿਚ ਨਿਕਲਣ ਵਾਲੀਆਂ ਪਾਣੀ ਦੀਆਂ ਬੂੰਦਾ ਨਾਲ ਇੱਕ ਵਿਅਕਤੀ ਤੋ ਦੂਸਰੇ ਵਿਅਕਤੀ ਵਿਚ ਪ੍ਰਵੇਸ਼ ਕਰਦਾ ਹੈ। ਇਹ ਵਾਇਰਸ ਮਨੁੱਖ ਦੇ ਸਰੀਰ ਤੋ ਬਾਹਰ ਕਈ ਘੰਟਿਆਂ ਤਕ ਜਿਉਂਦਾ ਰਹਿੰਦਾ ਹੈ। ਇਸ ਲਈ ਖੰਘਣ ਅਤੇ ਛਿਕ ਮਾਰਦੇ ਸਮੇ ਮੂੰਹ ਦੇ ਅਗੇ ਰੁਮਾਲ ਜਾ ਟਿਸ਼ੂ ਪੇਪਰ ਰਖਣੇ ਚਾਹੀਦੇ ਹਨ। ਹੱਥਾ ਨੂੰ ਮੂੰਹ ਤੇ ਲਗਾਉਣ ਤੋ ਪਹਿਲਾ ਸਾਫ ਪਾਣੀ ਸਾਬਣ ਨਾਲ ਚੰਗੀ ਤਰ੍ਹਾ ਧੌਣਾ ਚਾਹੀਦਾ ਹੈ। ਹੱਥਾ ਦੀ ਸਫਾਈ ਇਸ ਤੋ ਬਚਾਅ ਦਾ ਸਭ ਤੋ ਵਡਾ ਸਾਧਨ ਹੈ। ਭੀੜ ਵਾਲੀਆਂ ਜਗ੍ਹਾ ਤੇ ਜਾਣ ਤੋ ਬਚਣਾ ਚਾਹੀਦਾ ਹੈ । ਸਾਦਾ ਤੇ ਸਤੁੰਲਿਤ ਭੋਜਨ ਖਾਣਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਵਿਦੇਸ਼ ਤੋ ਆਉਂਦਾ ਹੈ ਤਾਂ ਉਸਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕਿ ਬਿਨ੍ਹਾ ਕਿਸੇ ਝਿਜਕ ਦੇ ਆਪਣੀ ਸਿਹਤ ਦੀ ਜਾਚ ਕਰਵਾਉਣ ਦੀ ਸਲਾਹ ਦਿੱਤੀ ਜਾਵੇ, ਆਪਸੀ ਮਿਲਣੀ ਸਮੇਂ ਹੱਥ ਮਿਲਾਉਣ ਦੀ ਜਗ੍ਹਾ ਨਮਸਤੇ ਜਾ ਹਥ ਜੋੜ ਕਿ ਸਤਿ ਸ਼੍ਰੀ ਅਕਾਲ ਬੁਲਾਓ । ਇਸ ਤੋਂ ਘਬਰਾਉਣ ਦੀ ਜਰੂਰਤ ਨਹੀ ਹੈ। ਝੂਠੀਆਂ ਅਫਵਾਹਾ ਅਤੇ ਸ਼ੋਸਲ ਮੀਡੀਆ ਰਾਹੀ ਦਸੇ ਜਾ ਰਹੇ ਵੱਖ-ਵੱਖ ਦੇਸੀ ਨੁਖਸਿਆਂ ਤੋ ਬਚਣਾ ਚਾਹੀਦਾ ਹੈ। ਰਾਜਿੰਦਰ ਕੁਮਾਰ ਅਤੇ ਸੁਖਮੰਦਰ ਸਿੰਘ ਵੱਲੋਂ ਵੀ ਵੱਖ ਵੱਖ ਪਿੰਡਾ ਵਿੱਚ ਲੋਕਾ ਨੂੰ ਜਾਗਰੂਕ ਕੀਤਾ ਗਿਆ ।