ਅੱਜ ਦੇਸ਼ ਭਰ ‘ਚ ਮਨਾਈ ਜਾ ਰਹੀ ਹੈ ਰੰਗਾਂ ਦੀ ਹੋਲੀ

,

ਰੰਗਾਂ ਅਤੇ ਪਿਆਰ ਦੇ ਪ੍ਰਤੀਕ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ । ਰੰਗਾਂ ਦੇ ਇਸ ਤਿਉਹਾਰ ਵਿੱਚ ਸਾਰੇ ਗਿਲੇ-ਸ਼ਿਕਵੇ ਭੁੱਲ ਕੇ ਹਰ ਕੋਈ ਇੱਕ ਦੂਜੇ ਨਾਲ ਖੁਸ਼ੀ ਸਾਂਝਾ ਕਰੇਗਾ । ਅਜਿਹੀ ਸਥਿਤੀ ਵਿੱਚ ਜਦੋਂ ਅੱਜ ਪੂਰਾ ਦੇਸ਼ ਅੱਜ ਹੋਲੀ ਦਾ ਤਿਉਹਾਰ ਮਨਾ ਰਿਹਾ ਹੈ । ਇਹ ਤਿਉਹਾਰ ਸਾਡੇ ਆਪਸੀ ਝਗੜੇ, ਗੁੱਸੇ-ਗਿੱਲੇ ਆਦਿ ਭੁਲਾ ਕੇ ਇਕ ਹੋ ਕੇ ਗਲੇ ਮਿਲਣ ਦਾ ਅਤੇ ਵਿਛੜੇ ਮਿਲਾਉਣ ਦਾ ਅਤੇ ਸਾਰਿਆਂ ਨੂੰ ਇਕਮਿਕ ਕਰਨ ਦਾ ਪ੍ਰੇਮ ਭਰਪੂਰ ਤਿਉਹਾਰ ਹੈ। ਇਸ ਨੂੰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਪਰੰਪਰਕ ਤੌਰ ’ਤੇ ਹੋਲੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ਹੋਲਿਕਾ ਜਲਾਈ ਜਾਂਦੀ ਹੈ, ਜਿਸ ਨੂੰ ਹੋਲਿਕਾ ਦਹਿਨ ਵੀ ਕਹਿੰਦੇ ਹਨ। ਦੂਜੇ ਦਿਨ ਲੋਕੀਂ ਇਕ-ਦੂਜੇ ’ਤੇ ਰੰਗ ਅਤੇ ਗੁਲਾਲ ਆਦਿ ਸੁੱਟ ਕੇ ਹੋਲੀ ਮਨਾਉਂਦੇ ਹਨ। ਇਸ ਦਿਨ ਕਈ ਲੋਕ ਢੋਲ ਵਜਾ ਕੇ ਹੋਲੀ ਦੇ ਗੀਤ ਗਾਉਂਦੇ ਹੋਏ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ’ਤੇ ਰੰਗ-ਗੁਲਾਲ ਆਦਿ ਮਲਦੇ ਹਨ। ਕੀ ਹੈ ਹੋਲੀ ਦੀ ਕਹਾਣੀ ਇਹ ਮੰਨਿਆ ਜਾਂਦਾ ਹੈ ਕਿ ਰਾਜਾ ਹਿਰਨਿਯਕਸ਼ਯਪ ਨੂੰ ਆਪਣੀ ਸ਼ਕਤੀ ਦਾ ਬਹੁਤ ਮਾਣ ਸੀ. ਹਉਮੈ ਵਿੱਚ ਚੂਰ ਹਿਰਨਿਯਕਸ਼ਯਪ ਪ੍ਰਮਾਤਮਾ ਨੂੰ ਚੁਣੌਤੀ ਦੇਣ ਲੱਗ ਗਿਆ । ਉਸਨੇ ਆਪਣੀ ਪ੍ਰਜਾ ‘ਤੇ ਖੁਦ ਦੀ ਪੂਜਾ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ । ਉਸਨੇ ਆਪਣੇ ਆਪ ਨੂੰ ਰੱਬ ਸਮਝਣਾ ਸ਼ੁਰੂ ਕਰ ਦਿੱਤਾ ਸੀ, ਪਰ ਹਿਰਨਿਯਕਸ਼ਯਪ ਦਾ ਪੁੱਤਰ ਪ੍ਰਹਿਲਾਦ ਭਗਵਾਨ ਵਿਸ਼ਨੂੰ ਦਾ ਭਗਤ ਸੀ । ਹਿਰਨਯਕਸ਼ਯਪ ਨੇ ਪ੍ਰਹਿਲਾਦ ਨੂੰ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਨਾ ਰੁਕਿਆ । ਜਿਸ ਕਾਰਨ ਹਿਰਨਯਕਸ਼ਯਪ ਬਹੁਤ ਗੁੱਸੇ ਹੋਇਆ ਅਤੇ ਪ੍ਰਹਿਲਾਦ ਨੂੰ ਤਸੀਹੇ ਦੇਣ ਅਤੇ ਸਤਾਉਣ ਲੱਗ ਪਿਆ । ਲਗਾਤਾਰ ਅੱਠ ਦਿਨ ਹਿਰਨਿਯਕਸ਼ਯਪ ਨੇ ਪ੍ਰਹਿਲਾਦ ‘ਤੇ ਕਈ ਤਰ੍ਹਾਂ ਦੇ ਅੱਤਿਆਚਾਰ ਕੀਤੇ । ਜਦੋਂ ਉਹ ਸਫਲ ਨਹੀਂ ਹੋਇਆ, ਤਾਂ ਉਸਨੇ ਆਪਣੀ ਭੈਣ ਹੋਲਿਕਾ ਨੂੰ ਪ੍ਰਹਿਲਾਦ ਦੇ ਨਾਲ ਅੱਗ ਵਿੱਚ ਬੈਠਣ ਦਾ ਆਦੇਸ਼ ਦਿੱਤਾ । ਹੋਲਿਕਾ ਨੂੰ ਅੱਗ ਵਿੱਚ ਨਾ ਸਾੜਨ ਦਾ ਵਰਦਾਨ ਮਿਲਿਆ ਸੀ । ਪਰ ਜਿਵੇਂ ਹੀ ਹੋਲਿਕਾ ਪ੍ਰਹਿਲਾਦ ਦੇ ਨਾਲ ਅੱਗ ਵਿੱਚ ਬੌਤਹਿ ਤਾਂ ਉਹ ਅੱਗ ਨਾਲ ਜਲ ਕੇ ਭਸਮ ਹੋ ਗਈ ਅਤੇ ਪ੍ਰਹਿਲਾਦ ਅੱਗ ਤੋਂ ਸੁਰੱਖਿਅਤ ਬਾਹਰ ਆ ਗਿਆ । ਉਦੋਂ ਤੋਂ ਹੀ ਹੋਲਿਕਾ ਦਹਨ ਦੀ ਪਰੰਪਰਾ ਚਲ ਰਹੀ ਹੈ । ਰੰਗਾਂ ਦਾ ਇਹ ਤਿਉਹਾਰ ਹੋਲਿਕਾ ਦਹਨ ਦੇ ਅਗਲੇ ਹੀ ਦਿਨ ਮਨਾਇਆ ਜਾਂਦਾ ਹੈ । ਦਰਅਸਲ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਹੋਲੀ ਨੂੰ ਰੰਗਾਂ ਨਾਲ ਮਨਾਉਂਦੇ ਸਨ, ਜਿਸ ਕਾਰਨ ਹੋਲੀ ਦਾ ਤਿਉਹਾਰ ਰੰਗਾਂ ਦੇ ਤੌਰ ‘ਤੇ ਪ੍ਰਸਿੱਧ ਹੋਇਆ । ਇਸ ਤੋਂ ਇਲਾਵਾ ਹੋਲੀ ਇੱਕ ਬਸੰਤ ਦਾ ਤਿਉਹਾਰ ਹੈ ਅਤੇ ਇਸਦੇ ਆਉਣ ‘ਤੇ ਸਰਦੀਆਂ ਦੀ ਰੁੱਤ ਖਤਮ ਹੁੰਦੀ ਹੈ । ਕੁਝ ਹਿੱਸਿਆਂ ਵਿੱਚ ਇਸ ਤਿਉਹਾਰ ਦਾ ਸਬੰਧ ਬਸੰਤ ਦੀ ਫਸਲ ਪੱਕਣ ਨਾਲ ਵੀ ਹੈ । ਚੰਗੀ ਫਸਲ ਪੈਦਾ ਕਰਨ ਦੀ ਖੁਸ਼ੀ ਵਿੱਚ ਕਿਸਾਨ ਹੋਲੀ ਦਾ ਤਿਉਹਾਰ ਮਨਾਉਂਦੇ ਹਨ । ਹੋਲੀ ਨੂੰ ‘ਸਪਰਿੰਗ ਫੈਸਟੀਵਲ’ ਵੀ ਕਿਹਾ ਜਾਂਦਾ ਹੈ ।