ਚੰਦਰਯਾਨ-2 ਵੱਲੋਂ ਚੰਦਰਮਾ ਦੀ ਭੇਜੀ ਗਈ ਇੱਕ ਤਸਵੀਰ
ਨਵੀਂ ਦਿੱਲੀ: ਚੰਦਰਯਾਨ-2 ਵੱਲੋਂ ਚੰਦਰਮਾ ਦੀ ਇੱਕ ਸੋਹਣੀ ਤਸਵੀਰ ਭੇਜੀ ਗਈ ਹੈ । ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ISRO ਵੱਲੋਂ ਬੁੱਧਵਾਰ ਨੂੰ ਚੰਦਰਯਾਨ-2 ਦੇ ਟੈਰੇਨ ਮੈਪਿੰਗ ਕੈਮਰੇ ਵੱਲੋਂ ਕ੍ਰੇਟਰ ਦੇ 3D ਵਿਯੂ ਦੀ ਤਸਵੀਰ ਜਾਰੀ ਕੀਤੀ ਗਈ ਹੈ । ਇਹ ਲਗਭਗ 100 ਕਿਲੋਮੀਟਰ ਦੇ ਪੰਧ ਤੋਂ ਲਈ ਗਈ ਹੈ ਚੰਦਰਯਾਨ-2 ਵੱਲੋਂ ਭੇਜੀ ਗਈ ਇਸ ਤਸਵੀਰ ਵਿੱਚ ਚੰਦਰਮਾ ‘ਤੇ ਮੌਜੂਦ ਟੋਇਆਂ, ਲਾਵਾ ਟਿਊਬ, ਰੀਲੇਅਜ਼ ਨਾਲ ਕਈ ਅਜਿਹੀਆਂ ਚੀਜ਼ਾਂ ਹਨ, ਜੋ ਅਗਲੇਰੀ ਖੋਰ ਲਈ ਅਹਿਮ ਸਿੱਧ ਹੋ ਸਕਦੀਆਂ ਹਨ ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਦੇ ਮੁਖੀ ਕੇ.ਸ਼ਿਵ ਨੇ ਦੱਸਿਆ ਸੀ ਕਿ ਚੰਦਰਯਾਨ-2 ਮਿਸ਼ਨ ਵੱਲੋਂ ਆਪਣਾ 98 ਫ਼ੀਸਦੀ ਟੀਚਾ ਹਾਸਿਲ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਸੀ ਕਿ ਆਰਬਿਟਰ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ । ਉਨ੍ਹਾਂ ਦੱਸਿਆ ਸੀ ਕਿ ਵਿਗਿਆਨੀਆਂ ਵੱਲੋਂ ਹਾਲੇ ਵੀ ਵਿਕਰਮ ਲੈਂਡਰ ਨਾਲ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।