ਭਾਰਤ ਵਿੱਚ ਖੇਡਿਆ ਜਾਵੇਗਾ 2025 ਦਾ ਮਹਿਲਾ ਵਨ-ਡੇ ਵਰਲਡ ਕੱਪ
ਭਾਰਤ 2025 ਵਿੱਚ ਮਹਿਲਾਂ ਦੇ 50 ਓਵਰਾਂ ਵਾਲੇ ਵਨ ਡੇ ਵਰਲਡ ਕੱਪ ਦੀ ਮੇਜ਼ਬਾਨੀ ਕਰੇਗਾ ਕਿਉਂਕਿ ਬੀ.ਸੀ.ਸੀ.ਆਈ ਨੇ ਮੰਗਲਵਾਰ ਨੂੰ ਬਰਮਿੰਘਮ ਵਿੱਚ ਖ਼ਤਮ ਹੋਈ ਆਈ.ਸੀ.ਸੀ ਦੀ ਸਾਲਾਨਾ ਕਾਨਫਰੰਸ ਦੌਰਾਨ ਮੈਗਾ-ਟੂਰਨਾਮੈਂਟ ਲਈ ਬੋਲੀ ਜਿੱਤ ਲਈ। ਦੇਸ਼ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਫਿਰ ਤੋਂ ਇਸ ਇੱਛਾਵਾਦੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ) ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਆਖਰੀ ਵਾਰ 50 ਓਵਰਾਂ ਦਾ ਵਰਲਡ ਕੱਪ ਭਾਰਤ ਵਿੱਚ 2013 ਵਿੱਚ ਹੋਇਆ ਸੀ। ਇਸ ਵਿਸ਼ਵ ਕੱਪ ਵਿੱਚ ਆਸਟਰੇਲੀਆ ਨੇ ਮੁੰਬਈ ਵਿੱਚ ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੂੰ 114 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣਿਆ। ਤਿੰਨ ਹੋਰ ਆਈ.ਸੀ.ਸੀ ਮਹਿਲਾ ਟੂਰਨਾਮੈਂਟਾਂ ਦੇ ਮੇਜ਼ਬਾਨਾਂ ਦਾ ਵੀ ਐਲਾਨ ਕੀਤਾ ਗਿਆ। 2024 ਟੀ-20 ਵਿਸ਼ਵ ਕੱਪ ਬੰਗਲਾਦੇਸ਼ ਵਿੱਚ ਹੋਵੇਗਾ। 2026 ਦਾ ਟੀ-20 ਵਿਸ਼ਵ ਕੱਪ ਇੰਗਲੈਂਡ ‘ਚ ਹੋਵੇਗਾ। ਸ਼੍ਰੀਲੰਕਾ 2027 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਚੱਕਰ ਇੱਕ ਨਵੇਂ ਟੂਰਨਾਮੈਂਟ ਨਾਲ ਖਤਮ ਹੋਵੇਗਾ। ਆਈ.ਸੀ.ਸੀ 2027 ਵਿੱਚ ਪਹਿਲੀ ਵਾਰ ਮਹਿਲਾ ਚੈਂਪੀਅਨਜ਼ ਟਰਾਫੀ ਦਾ ਆਯੋਜਨ ਕਰੇਗੀ। ਹਾਲਾਂਕਿ ਪੁਰਸ਼ਾਂ ਦੀ ਚੈਂਪੀਅਨਜ਼ ਟਰਾਫੀ ਦੇ ਉਲਟ ਇਹ ਟੂਰਨਾਮੈਂਟ ਟੀ-20 ਫਾਰਮੈਟ ‘ਚ ਖੇਡਿਆ ਜਾਵੇਗਾ, ਜਿਸ ‘ਚ 6 ਟੀਮਾਂ ਵਿਚਾਲੇ 16 ਮੈਚ ਖੇਡੇ ਜਾਣਗੇ। ਇਹ ਟੂਰਨਾਮੈਂਟ ਫਰਵਰੀ 2027 ਵਿੱਚ ਹੋਵੇਗਾ। ਹਾਲਾਂਕਿ, ਇਸਦੀ ਮੇਜ਼ਬਾਨੀ ਸ਼੍ਰੀਲੰਕਾ ਵਿੱਚ ਹੀ ਹੋਵੇਗੀ ਜੇਕਰ ਸ਼੍ਰੀਲੰਕਾ ਖੁਦ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਦੇ ਯੋਗ ਹੁੰਦਾ ਹੈ। ਆਈ.ਸੀ.ਸੀ ਦੀ ਇੱਕ ਰੀਲੀਜ਼ ਮੁਤਾਬਕ ਬੀ.ਸੀ.ਸੀ.ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, “ਅਸੀਂ ਆਈ.ਸੀ.ਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦੀ ਮੇਜ਼ਬਾਨੀ ਕਰਨ ਲਈ ਉਤਸੁਕ ਸੀ ਅਤੇ ਸਾਨੂੰ ਖੁਸ਼ੀ ਹੈ ਕਿ ਸਾਨੂੰ ਇਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।”
Author: Malout Live