ਕਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰਿਵਿਊ ਮੀਟਿੰਗ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ:- ਕਰੋਨਾ ਵਾਇਰਸ ਦੇ ਖਤਰੇ ਦੇ ਮੱਦੇ ਨਜ਼ਰ  ਸ੍ਰੀ ਸੰਦੀਪ ਕੁਮਾਰ ਏ.ਡੀ.ਸੀ ਜਨਰਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਰਿਵਿਊ ਮੀਟਿੰਗ ਹੋਈ,ਇਸ ਮੀਟਿੰਗ ਵਿੱਚ ਸ੍ਰੀ ਗੋਪਾਲ ਸਿੰਘ ਐਸ.ਡੀ.ਐਮ ਮਲੋਟ, ਸ੍ਰੀ ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮ ਗਿੱਦੜਬਾਹਾ, ਸਿਵਲ ਸਰਜਨ ਡਾ: ਐਚ.ਐਨ. ਸਿੰਘ, ਸ੍ਰੀ ਮਲਕੀਤ ਸਿੰਘ ਜ਼ਿਲਾ ਸਿੱਖਿਆ ਅਫਸਰ, ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਜ਼ਿਲਾ ਰੈਡ ਕਰਾਸ ਸੰਸਥਾ, ਸ੍ਰੀ ਪਰਮਜੀਤ ਸਿੰਘ ਡੋਡ ਐਸ.ਪੀ. ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ  ਨੇ ਜ਼ਿਲੇ ਦੇ ਵੱਖ ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਕਰੋਨਾ ਵਾਇਰਸ ਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਸਾਵਧਾਨੀ ਰੱਖੀ ਜਾਵੇ। ਉਹਨਾਂ ਅੱਗੇ ਕਿਹਾ ਕਿ ਇਸ ਬਿਮਾਰੀ ਦੇ ਬਚਾਅ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਸਿਵਲ ਸਰਜਨ ਡਾ: ਐਚ.ਐਨ. ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਦੇ ਲੱਛਣਾਂ ਬਾਰੇ ਹਰ ਕੋਈ ਜਾਣਕਾਰੀ ਰੱਖੇ । ਇਸ ਬਿਮਾਰੀ ਦੇ ਲੱਛਣ ਬੁਖਾਰ,ਥਕਾਵਟ, ਸੁੱਕੀ ਖੰਘ ਹਨ।ਉਹਨਾਂ ਅੱਗੇ ਦੱਸਿਆਂ ਕਿ ਲੋਕਾਂ ਦੀ ਜਾਣਕਾਰੀ ਲਈ  ਸਿਹਤ ਵਿਭਾਗ ਨੇ 01633-264792 ਹੈਲਪ ਲਾਈਨ  ਨੰਬਰ ਸਥਾਪਿਤ ਕੀਤਾ ਗਿਆ ਹੈ,ਜੋ ਸਵੇਰੇ 9 ਤੋਂ 5 ਵਜੇ ਤੱਕ ਚਲੇਗਾ।