ਤਹਿਸੀਲਦਾਰ ਮਲੋਟ ਨੇ ਪਿੰਡ ਈਨਾ ਖੇੜਾ ਦਾ ਕੀਤਾ ਦੌਰਾ, ਬਾਰਿਸ਼ ਦੇ ਨੁਕਸਾਨ ਸੰਬੰਧੀ ਲਿਆ ਜਾਇਜ਼ਾ

ਤਹਿਸੀਲਦਾਰ ਮਲੋਟ ਵੱਲੋਂ ਪਿੰਡ ਈਨਾ ਖੇੜਾ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਮੀਂਹ ਨਾਲ ਕਿਸੇ ਕਿਸਮ ਦੇ ਨੁਕਸਾਨ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ। ਪਿੰਡ ਦੇ ਵਿਅਕਤੀਆਂ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਪਏ ਮੀਂਹ ਨਾਲ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਝੋਨੇ ਅਤੇ ਨਰਮੇਂ ਦੀਆਂ ਫਸਲਾਂ ਨੂੰ ਮੀਂਹ ਦਾ ਫਾਇਦਾ ਹੋਇਆ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਉਪ-ਮੰਡਲ ਮੈਜਿਸਟਰੇਟ ਮਲੋਟ ਦੀ ਅਗਵਾਈ ਵਿੱਚ ਸ਼੍ਰੀ ਗੁਰਪ੍ਰੀਤ ਸਿੰਘ ਤਹਿਸੀਲਦਾਰ ਮਲੋਟ ਵੱਲੋਂ ਪਿੰਡ ਈਨਾ ਖੇੜਾ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਮੀਂਹ ਨਾਲ ਕਿਸੇ ਕਿਸਮ ਦੇ ਨੁਕਸਾਨ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ। ਪਿੰਡ ਦੇ ਵਿਅਕਤੀਆਂ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਪਏ ਮੀਂਹ ਨਾਲ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਝੋਨੇ ਅਤੇ ਨਰਮੇਂ ਦੀਆਂ ਫਸਲਾਂ ਨੂੰ ਮੀਂਹ ਦਾ ਫਾਇਦਾ ਹੋਇਆ ਹੈ।

ਤਹਿਸੀਲਦਾਰ ਸਾਹਿਬ ਵੱਲੋਂ ਹਾਜ਼ਿਰ ਵਿਅਕਤੀਆਂ ਨੂੰ ਦੱਸਿਆ ਗਿਆ ਕਿ ਤਹਿਸੀਲ ਦਫਤਰ ਮਲੋਟ ਵਿਖੇ ਫੋਨ ਨੰਬਰ 01637-261072 ਤੇ ਸੰਪਰਕ ਕੀਤਾ ਜਾ ਸਕਦਾ ਹੈ, ਜੋ ਕਿ ਹਰ ਸਮੇਂ ਚਾਲੂ ਹਾਲਤ ਵਿੱਚ ਰਹਿੰਦਾ ਹੈ ਅਤੇ ਹਰ ਸਮੇਂ ਕਰਮਚਾਰੀ ਫਲੱਡ ਡਿਊਟੀ ਲਈ ਫੋਨ ਤੇ ਮੌਜੂਦ ਰਹਿੰਦੇ ਹਨ। ਫਲੱਡ ਸੰਬੰਧੀ ਕਿਸੇ ਵੀ ਸਮੱਸਿਆ ਲਈ ਉਕਤ ਨੰਬਰ ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਮੌਕੇ ਰੀਡਰ ਲਖਵੀਰ ਸਿੰਘ, ਪਟਵਾਰੀ ਰਜਿੰਦਰ ਮੋਹਣ ਅਤੇ ਪਿੰਡ ਵਾਸੀ ਹਜ਼ਿਰ ਸਨ।

Author : Malout Live