Kotak ਬੈਂਕ ਵੱਲੋਂ ਵੀ FD ਦਰਾਂ 'ਚ ਕਟੌਤੀ, ਜਾਣੋ ਕਿੰਨਾ ਮਿਲ ਰਿਹੈ ਇੰਟਰਸਟ
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਨਾਲ ਕੋਟਕ ਮਹਿੰਦਰਾ ਬੈਂਕ ਨੇ ਵੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਟੌਤੀ ਕਰ ਦਿੱਤੀ ਹੈ।ਕੋਟਕ ਮਹਿੰਦਰਾ ਬੈਂਕ 'ਚ ਹੁਣ ਇਕ ਸਾਲ ਤੋਂ 389 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 6.75 ਫੀਸਦੀ ਇੰਟਰਸਟ ਦਿੱਤਾ ਜਾ ਰਿਹਾ ਹੈ। 390 ਦਿਨਾਂ ਵਾਲੀ ਐੱਫ. ਡੀ. 'ਤੇ 6.85 ਫੀਸਦੀ ਇੰਟਰਸਟ ਮਿਲੇਗਾ। ਉੱਥੇ ਹੀ, ਤਿੰਨ ਸਾਲ ਦੀ ਐੱਫ. ਡੀ. ਕਰਵਾਉਣ 'ਤੇ ਹੁਣ ਸਿਰਫ 6.50 ਫੀਸਦੀ ਇੰਟਰਸਟ ਦਿੱਤਾ ਜਾ ਰਿਹਾ ਹੈ। 5 ਤੋਂ 10 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਹੁਣ 6.25 ਫੀਸਦੀ ਮਿਲੇਗਾ ਵਿਆਜ ।
ਜ਼ਿਕਰਯੋਗ ਹੈ ਕਿ ਪੀ. ਐੱਨ. ਬੀ. ਨੇ ਵੀ ਹਾਲ ਹੀ 'ਚ ਐੱਫ. ਡੀ. ਦਰਾਂ 'ਚ ਕਟੌਤੀ ਕੀਤੀ ਹੈ। ਪੀ. ਐੱਨ. ਬੀ. ਨੇ 7-14 ਦਿਨਾਂ ਅਤੇ 15-29 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਜਨਰਲ ਪਬਲਿਕ ਲਈ ਇੰਟਰਸਟ ਦਰ 4.5 ਫੀਸਦੀ ਅਤੇ 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ 5 ਫੀਸਦੀ ਕਰ ਦਿੱਤੀ ਹੈ। ਉੱਥੇ ਹੀ, 1 ਤੋਂ 3 ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. ਲਈ 6.60 ਫੀਸਦੀ ਇੰਟਰਸਟ ਕਰ ਦਿੱਤਾ ਹੈ, ਜਦੋਂ ਕਿ ਤਿੰਨ ਸਾਲ ਦੀ ਐੱਫ. ਡੀ. ਕਰਵਾਉਣ 'ਤੇ 6.50 ਫੀਸਦੀ ਇੰਟਰਸਟ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੇ ਨਿੱਜੀ ਖੇਤਰ ਦਾ ਐੱਚ. ਡੀ. ਐੱਫ. ਸੀ. ਬੈਂਕ ਫਿਕਸਡ ਡਿਪਾਜ਼ਿਟ ਦਰਾਂ 'ਚ ਦੋ-ਦੋ ਵਾਰ ਕਟੌਤੀ ਕਰ ਚੁੱਕੇ ਹਨ।