ਸਪੀਕਰ ਦੇ ਖਿਲਾਫ 5 ਬਾਗੀ ਵਿਧਾਇਕ ਪਹੁੰਚੇ SC
ਨਵੀਂ ਦਿੱਲੀ:- ਕਰਨਾਟਕ 'ਚ ਕਾਂਗਰਸ-ਜੇ ਡੀ ਐੱਸ ਗਠਜੋੜ ਦੇ 16 ਵਿਧਾਇਕਾਂ ਦੇ ਅਸਤੀਫਿਆਂ ਦਾ ਵਿਵਾਦ ਸਮੇਂ-ਸਮੇਂ 'ਤੇ ਰੁਖ ਬਦਲ ਰਿਹਾ ਹੈ। ਹੁਣ ਇੱਕ ਪਾਸੇ ਸੱਤਾਧਾਰੀ ਕਾਂਗਰਸ ਆਪਣੇ ਬਾਗੀ ਵਿਧਾਇਕਾਂ ਨੂੰ ਮਨਾਉਣ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ , ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਆਪਣੇ ਅਸਤੀਫੇ ਲੈ ਕੇ ਸੁਪਰੀਮ ਕੋਰਟ ਦੇ ਦਰਵਾਜੇ 'ਤੇ ਪਹੁੰਚ ਗਏ ਹਨ। ਕਰਨਾਟਕ ਕਾਂਗਰਸ ਦੇ ਆਨੰਦ ਸਿੰਘ ਅਤੇ ਰੌਸ਼ਨ ਬੇਗ਼ ਸਮੇਤ ਪੰਜ ਹੋਰ ਬਾਗ਼ੀ ਵਿਧਾਇਕ ਨੇ ਵੀ ਅਸਤੀਫ਼ਾ ਸਵੀਕਾਰ ਨਾ ਕਰਨ 'ਤੇ ਵਿਧਾਨ ਸਭਾ ਸਪੀਕਰ ਦੇ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।