ਅੱਜ ਦੇਸ਼ ਦੇ 53ਵੇਂ (CJI) ‘ਚੀਫ ਜਸਟਿਸ ਆਫ ਇੰਡੀਆ’ ਬਣੇ ਜਸਟਿਸ ਸੂਰਿਆਕਾਂਤ

ਅੱਜ ਜਸਟਿਸ ਸੂਰਿਆਕਾਂਤ ਨੇ ਭਾਰਤ ਦੇ 53ਵੇਂ ਚਾਫ ਜਸਟਿਸ ਆਫ ਇੰਡੀਆ ਵਜੋਂ ਆਪਣੀ ਸਹੁੰ ਚੁੱਕੀ। ਅੱਜ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਜਸਟਿਸ ਸੂਰਿਆਕਾਂਤ ਨੂੰ CJI (Chief Justice of India) ਵਜੋਂ ਸਹੁੰ ਚੁਕਵਾਈ। ਜਸਟਿਸ ਸੂਰਿਆਕਾਂਤ ਦਾ ਕਾਰਜਕਾਲ 14 ਮਹੀਨੇ ਦਾ ਹੋਵੇਗਾ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਈ ਮਹੱਤਵਪੂਰਨ ਫੈਸਲੇ ਦਿੱਤੇ।

ਮਲੋਟ (ਪੰਜਾਬ) : ਅੱਜ ਜਸਟਿਸ ਸੂਰਿਆਕਾਂਤ ਨੇ ਭਾਰਤ ਦੇ 53ਵੇਂ ਚਾਫ ਜਸਟਿਸ ਆਫ ਇੰਡੀਆ ਵਜੋਂ ਆਪਣੀ ਸਹੁੰ ਚੁੱਕੀ। ਅੱਜ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਜਸਟਿਸ ਸੂਰਿਆਕਾਂਤ ਨੂੰ CJI (Chief Justice of India) ਵਜੋਂ ਸਹੁੰ ਚੁਕਵਾਈ। ਜਸਟਿਸ ਸੂਰਿਆਕਾਂਤ ਦਾ ਕਾਰਜਕਾਲ 14 ਮਹੀਨੇ ਦਾ ਹੋਵੇਗਾ। ਜਸਟਿਸ ਸੂਰਿਆ ਕਾਂਤ ਨੂੰ 30 ਅਕਤੂਬਰ 2025 ਨੂੰ CJI ਨਿਯੁਕਤ ਕੀਤਾ ਗਿਆ ਸੀ ਅਤੇ ਉਹ 9 ਫਰਵਰੀ, 2027 ਤੱਕ ਇਸ ਅਹੁਦੇ 'ਤੇ ਰਹਿਣਗੇ। ਸੁਪਰੀਮ ਕੋਰਟ ਵਿੱਚ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਧਾਰਾ 370, ਪੈਗਾਸਸ ਅਤੇ ਬਿਹਾਰ ਵੋਟਰ ਸੂਚੀ ਸਮੇਤ ਕਈ ਮਹੱਤਵਪੂਰਨ ਸੰਵਿਧਾਨਕ ਮਾਮਲਿਆਂ ਵਿੱਚ ਮੁੱਖ ਭੂਮਿਕਾ ਨਿਭਾਈ। 10 ਫਰਵਰੀ, 1962 ਨੂੰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਇੱਕ ਮੱਧ-ਵਰਗੀ ਪਰਿਵਾਰ ਵਿੱਚ ਜਨਮੇ, ਜਸਟਿਸ ਕਾਂਤ ਇੱਕ ਛੋਟੇ ਜਿਹੇ ਸ਼ਹਿਰ ਦੇ ਬਾਰ ਪ੍ਰੈਕਟੀਸ਼ਨਰ ਤੋਂ ਦੇਸ਼ ਦੇ ਸਭ ਤੋਂ ਉੱਚੇ ਨਿਆਂਇਕ ਅਹੁਦੇ ਤੱਕ ਪਹੁੰਚੇ।

ਸਾਲਾਂ ਦੌਰਾਨ, ਉਹ ਕਈ ਰਾਸ਼ਟਰੀ ਪੱਧਰ ਤੇ ਮਹੱਤਵਪੂਰਨ ਫੈਸਲਿਆਂ ਅਤੇ ਸੰਵਿਧਾਨਕ ਫੈਸਲਿਆਂ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ 2011 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਫਸਟ ਕਲਾਸ ਫਸਟਪ੍ਰਾਪਤ ਹੋਇਆ। ਜਸਟਿਸ ਕਾਂਤ ਪਹਿਲਾਂ 5 ਅਕਤੂਬਰ, 2018 ਤੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਈ ਮਹੱਤਵਪੂਰਨ ਫੈਸਲੇ ਦਿੱਤੇ।

Author : Malout Live