ਭਾਜਪਾ ਅਰਵਿੰਦ ਕੇਜਰੀਵਾਲ ਖਿਲਾਫ਼ ਭਾਜਪਾ ਦੇ ਸੁਨੀਲ ਯਾਦਵ ਲੜਨਗੇ ਚੋਣ

Delhi Election 2020:- ਭਾਜਪਾ ਨੇ ਜਾਰੀ ਕੀਤੀ ਦੂਜੀ ਸੂਚੀ , ਅਰਵਿੰਦ ਕੇਜਰੀਵਾਲ ਖਿਲਾਫ਼ ਸੁਨੀਲ ਯਾਦਵ ਲੜਨਗੇ ਚੋਣ:ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਭਾਰਤੀ ਜਨਤਾ ਪਾਰਟੀ (ਭਾਜਪਾ ) ਨੇ ਜਨਤਾ ਦਲ ਯੂਨਾਈਟਡ ਤੇ ਲੋਕ ਜਨਸ਼ਕਤੀ ਪਾਰਟੀ ਨਾਲ ਗਠਜੋੜ ਤੋਂ ਬਾਅਦ ਸਾਰੀਆਂ 70 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਗਠਜੋੜ ਤਹਿਤ ਭਾਜਪਾ ਖ਼ੁਦ 67 ਸੀਟਾਂ ‘ਤੇ ਚੋਣ ਲੜ ਰਹੀ ਹੈ ਜਦਕਿ ਦੋ ਸੀਟਾਂ ‘ਤੇ ਜਨਤਾ ਦਲ ਯੂਨਾਈਟਡ ਤੇ ਇਕ ਸੀਟ ‘ਤੇ ਲੋਕ ਜਨਸ਼ਕਤੀ ਪਾਰਟੀ ਚੋਣ ਲੜੇਗੀ।ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਆਪਣੀ ਦੂਜੀ ਸੂਚੀ ਜਾਰੀ ਕੀਤੀ ਹੈ। ਦੂਜੀ ਸੂਚੀ ਵਿਚ ਭਾਜਪਾ ਨੇ ਦਿੱਲੀ ਚੋਣਾਂ ਲਈ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਭਾਜਪਾ ਨੇ ਸੁਨੀਲ ਯਾਦਵ ਨੂੰ ਨਵੀਂ ਦਿੱਲੀ ਸੀਟ ਤੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਟਿਕਟ ਦਿੱਤੀ ਹੈ।ਭਾਜਪਾ ਨੇ ਆਪਣੀ ਦੂਜੀ ਸੂਚੀ ਜਾਰੀ ਕਰਦੇ ਹੋਏ ਨੰਗਲੋਈ ਜਾਟ ਤੋਂ ਸੁਮਨਲਤਾ ਸ਼ੌਕੀਨ, ਰਾਜੌਰੀ ਗਾਰਡਨ ਤੋਂ ਰਮੇਸ਼ ਖੰਨਾ, ਹਰੀ ਨਗਰ ਤੋਂ ਤਜਿੰਦਰ ਪਾਲ ਬੱਗਾ, ਨਵੀਂ ਦਿੱਲੀ ਤੋਂ ਸੁਨੀਲ ਯਾਦਵ, ਕਸਤੂਰਬਾ ਨਗਰ ਤੋਂ ਰਵਿੰਦਰ ਚੌਧਰੀ, ਮਹਰੌਲੀ ਤੋਂ ਕੁਸਮ ਖੱਤਰੀ ,ਕਾਲਕਾਜੀ ਤੋਂ ਧਰਮਵੀਰ ਸਿੰਘ, ਕ੍ਰਿਸ਼ਨਾ ਨਗਰ ਤੋਂ ਅਨਿਲ ਗੋਇਲ ਅਤੇ ਸ਼ਾਹਦਰਾ ਤੋਂ ਸੰਜੇ ਗੋਇਲ ਨੂੰ ਉਮੀਦਵਾਰ ਬਣਾਇਆ ਗਿਆ ਹੈ।ਭਾਜਪਾ ਨੇ ਆਪਣੀ ਦੂਜੀ ਸੂਚੀ ਜਾਰੀ ਕਰਦੇ ਹੋਏ ਨੰਗਲੋਈ ਜਾਟ ਤੋਂ ਸੁਮਨਲਤਾ ਸ਼ੌਕੀਨ, ਰਾਜੌਰੀ ਗਾਰਡਨ ਤੋਂ ਰਮੇਸ਼ ਖੰਨਾ, ਹਰੀ ਨਗਰ ਤੋਂ ਤਜਿੰਦਰ ਪਾਲ ਬੱਗਾ, ਨਵੀਂ ਦਿੱਲੀ ਤੋਂ ਸੁਨੀਲ ਯਾਦਵ, ਕਸਤੂਰਬਾ ਨਗਰ ਤੋਂ ਰਵਿੰਦਰ ਚੌਧਰੀ, ਮਹਰੌਲੀ ਤੋਂ ਕੁਸਮ ਖੱਤਰੀ ,ਕਾਲਕਾਜੀ ਤੋਂ ਧਰਮਵੀਰ ਸਿੰਘ, ਕ੍ਰਿਸ਼ਨਾ ਨਗਰ ਤੋਂ ਅਨਿਲ ਗੋਇਲ ਅਤੇ ਸ਼ਾਹਦਰਾ ਤੋਂ ਸੰਜੇ ਗੋਇਲ ਨੂੰ ਉਮੀਦਵਾਰ ਬਣਾਇਆ ਗਿਆ ਹੈ।ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਆਮ ਆਦਮੀ ਪਾਰਟੀ ਨੇ ਆਪਣੇ 70 ਉਮੀਦਵਾਰਾਂ ਦੇ ਨਾਮ ਐਲਾਨ ਕੀਤੇ ਹਨ। ਇਸ ਦੇ ਨਾਲ ਹੀ ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿੱਚ 57 ਉਮੀਦਵਾਰਾਂ ਦੇ ਨਾਮ ਫ਼ਾਈਨਲ ਕੀਤੇ ਸਨ। ਦੂਜੀ ਸੂਚੀ ਵਿੱਚ ਭਾਜਪਾ ਨੇ 10 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਕਾਂਗਰਸ ਨੇ ਆਪਣੀ ਪਹਿਲੀ ਸੂਚੀ ਵਿੱਚ 54 ਅਤੇ ਦੂਸਰੀ ਸੂਚੀ ਵਿੱਚ 7 ਉਮੀਦਵਾਰਾਂ ਦੇ ਨਾਮ ਐਲਾਨ ਕੀਤੇ ਹਨ।