ਗਿਰੀਸ਼ ਚੰਦਰ ਮੁਰਮੂ ਬਣੇ ਜੰਮੂ-ਕਸ਼ਮੀਰ ਦੇ ਪਹਿਲੇ ਉੱਪ-ਰਾਜਪਾਲ

ਜੰਮੂ : ਅੱਜ ਗਿਰੀਸ਼ ਚੰਦਰ ਮੁਰਮੂ ਵੱਲੋਂ ਜੰਮੂ-ਕਸ਼ਮੀਰ ਦੇ ਪਹਿਲੇ ਉੱਪ-ਰਾਜਪਾਲ ਦੇ ਤੌਰ ‘ਤੇ ਸਹੁੰ ਚੁੱਕੀ ਗਈ ਹੈ । ਦਰਅਸਲ, ਜੰਮੂ-ਕਸ਼ਮੀਰ ਦੇ ਪਹਿਲੇ ਉੱਪ-ਰਾਜਪਾਲ ਬਣਨ ਵਾਲੇ ਗਿਰੀਸ਼ ਚੰਦਰ ਮੁਰਮੂ ਗੁਜਰਾਤ ਕੈਡਰ ਦੇ ਆਈ.ਏ.ਐੱਸ. ਅਫ਼ਸਰ ਹਨ ।ਇਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਅਫ਼ਸਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ।ਇਸ ਤੋਂ ਇਲਾਵਾ ਗਿਰੀਸ਼ ਚੰਦਰ ਮੁਰਮੂ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਬਤੌਰ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਪ੍ਰਮੁੱਖ ਸਕਤਰ ਰਹਿ ਚੁੱਕੇ ਹਨ ।