ਨਿਰਭੈਆ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਜਸਟਿਸ ਆਰ. ਭਾਨੂੰਮਤੀ ਹੋਈ ਬੇਹੋਸ਼
ਨਿਰਭੈਆ ਮਾਮਲੇ ‘ਚ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਕਰਦਿਆਂ ਜਸਟਿਸ ਆਰ. ਭਾਨੂੰਮਤੀ ਬੇਹੋਸ਼ ਹੋ ਗਈ ਹੈ। ਜਿਸ ਦੇ ਕਾਰਨ ਬੈਂਚ ਵਲੋਂ ਸੁਣਵਾਈ ਨੂੰ ਅੱਧ ਵਿੱਚਕਾਰ ਛੱਡਣਾ ਪਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਚੈਂਬਰ ਵਿੱਚ ਲਿਜਾਇਆ ਗਿਆ ਹੈ ਤੇ 20-30 ਸਕਿੰਟਾਂ ਬਾਅਦ ਜਸਟਿਸ ਭਾਨੂਮਤੀ ਨੂੰ ਹੋਸ਼ ਆ ਗਿਆ ਸੀ।
ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਸਟਿਸ ਭਾਨੂਮਤੀ ਨੂੰ ਬਹੁਤ ਤੇਜ਼ ਬੁਖਾਰ ਸੀ ਅਤੇ ਅਜੇ ਵੀ ਤੇਜ਼ ਬੁਖ਼ਾਰ ਹੈ। ਉਨਾਂ ਦਾ ਬਲੱਡ ਪ੍ਰੈਸ਼ਰ ਵੀ ਵੱਧ ਗਿਆ ਸੀ। ਚੈਂਬਰ ਵਿੱਚ ਡਾਕਟਰਾਂ ਵੱਲੋਂ ਉਸ ਦੀ ਦੇਖਭਾਲ ਕੀਤੀ ਜਾ ਰਹੀ ਹੈ।ਹੁਣ ਇਸ ਕੇਸ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਵੱਲੋਂ ਉਸ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰਨ ਨੂੰ ਚੁਣੌਤੀ ਦੇਣ ਵਾਲੇ ਇੱਕ ਦੋਸ਼ੀ ਵਿਨੈ ਸ਼ਰਮਾ ਦੀ ਅਪੀਲ ਖਾਰਜ ਕਰ ਦਿੱਤੀ ਸੀ। ਫਿਲਹਾਲ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਰੋਕ ਦਿੱਤੀ ਹੈ। ਹੁਣ ਇਸ ਮਾਮਲੇ ‘ਚ ਬਾਅਦ ‘ਚ ਹੁਕਮ ਜਾਰੀ ਹੋਵੇਗਾ।