ਪੰਜਾਬ ਵਿੱਚ ਅੱਜ ਰੋਡਵੇਜ਼ ਦੇ ਮੁਲਾਜਮਾਂ ਨੇ ਕੀਤੀ ਹੜਤਾਲ
ਪੰਜਾਬ ਰੋਡਵੇਜ਼ ਦੇ ਮੁਲਾਜਮਾਂ ਵੱਲੋਂ ਅੱਜ ਫਿਰ ਤੋਂ ਅਚਨਚੇਤ ਹੜਤਾਲ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀ ਕਿਲੋਮੀਟਰ ਅਤੇ ਟੈਂਡਰ ਯੋਜਨਾ ਨੂੰ ਲੈ ਕੇ ਕੱਚੇ ਮੁਲਾਜਮਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਪੰਜਾਬ ਦੀਆਂ ਰੋਡਵੇਜ਼ ਬੱਸਾਂ ਬੰਦ ਰਹਿਣਗੀਆਂ।
ਮਲੋਟ (ਪੰਜਾਬ) : ਪੰਜਾਬ ਰੋਡਵੇਜ਼ ਦੇ ਮੁਲਾਜਮਾਂ ਵੱਲੋਂ ਅੱਜ ਫਿਰ ਤੋਂ ਅਚਨਚੇਤ ਹੜਤਾਲ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀ ਕਿਲੋਮੀਟਰ ਅਤੇ ਟੈਂਡਰ ਯੋਜਨਾ ਨੂੰ ਲੈ ਕੇ ਕੱਚੇ ਮੁਲਾਜਮਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਪੰਜਾਬ ਦੀਆਂ ਰੋਡਵੇਜ਼ ਬੱਸਾਂ ਬੰਦ ਰਹਿਣਗੀਆਂ। ਤੁਹਾਨੂੰ ਦੱਸ ਦੇਈਏ ਕਿ ਹੜਤਾਲ ਦੇ ਚਲਦਿਆਂ ਪੁਲਿਸ ਵੱਲੋਂ ਕੁੱਝ ਮੁਲਾਜਮਾਂ ਨੂੰ ਡਿਟੇਨ ਵੀ ਕੀਤਾ ਗਿਆ, ਜਿਸ ਤੋਂ ਬਾਅਦ ਸਥਿਤੀ ਕਾਫੀ ਹਫੜਾ-ਤਫੜੀ ਵਾਲੀ ਬਣ ਗਈ।
ਮੁਲਾਜਮਾਂ ਵੱਲੋਂ ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਇਨ੍ਹਾਂ ਨੀਤੀਆਂ ਦੀ ਆਲੋਚਨਾ ਕੀਤੀ। ਨਾਲ ਹੀ ਉਨ੍ਹਾਂ ਮੀਡੀਆ ਸਾਹਮਣੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪਹਿਲੀ ਕੈਬਨਿਟ ਵਿੱਚ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਗੱਲ ਕੀਤੀ ਗਈ ਸੀ ਅਤੇ ਅਜੇ ਤੱਕ ਉਨ੍ਹਾਂ ਵੱਲੋਂ ਆਪਣਾ ਵਾਅਦਾ ਪੂਰੀ ਨਹੀਂ ਕੀਤਾ।
Author : Malout Live



