ਮਲੋਟ ਦਾ ਦਾਣਾ ਮੰਡੀ ਵਿੱਚ ਕਿਸਾਨਾਂ ਦਾ ਮਰਨ ਵਰਤ ਲਗਾਤਾਰ ਜਾਰੀ

ਮਲੋਟ ਦੀ ਦਾਣਾ ਮੰਡੀ ਚ ਝੋਨਾ ਨਾ ਵਿਕਣ ਕਰਕੇ ਕਿਸਾਨਾਂ ਨੇ ਜੋ ਮਰਨ ਵਕਤ ਰੱਖਿਆ ਹੈ, ਉਹ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਬੀਤੇ ਦਿਨੀਂ ਝੋਨੇ ਨੂੰ ਅੱਗ ਲਾ ਕੇ ਰੋਸ ਪ੍ਰਗਟ ਕੀਤਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦਾ ਸਾਥੀ ਹਰਮਨਜੀਤ ਸਿੰਘ ਰੱਥੜੀਆਂ ਮਰਨ ਵਰਤ ਕੇ ਬੈਠਾ ਹੈ ਅਤੇ ਜਿੰਨਾ ਚਿਰ ਮੰਡੀ ਵਿੱਚ ਪਿਆ ਸਾਰੇ ਝੋਨੇ ਦੀ ਪ੍ਰਸ਼ਾਸ਼ਨ ਖਰੀਦ ਨਹੀਂ ਕਰ ਲੈਂਦਾ, ਤਦ ਤੱਕ ਕਿਸਾਨ ਮਰਨ ਵਰਤ ਉੱਤੇ ਬੈਠੇ ਰਹਿਣਗੇ।

ਮਲੋਟ : ਮਲੋਟ ਦੀ ਦਾਣਾ ਮੰਡੀ ਚ ਝੋਨਾ ਨਾ ਵਿਕਣ ਕਰਕੇ ਕਿਸਾਨਾਂ ਨੇ ਜੋ ਮਰਨ ਵਕਤ ਰੱਖਿਆ ਹੈ, ਉਹ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਬੀਤੇ ਦਿਨੀਂ ਝੋਨੇ ਨੂੰ ਅੱਗ ਲਾ ਕੇ ਰੋਸ ਪ੍ਰਗਟ ਕੀਤਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦਾ ਸਾਥੀ ਹਰਮਨਜੀਤ ਸਿੰਘ ਰੱਥੜੀਆਂ ਮਰਨ ਵਰਤ ਕੇ ਬੈਠਾ ਹੈ ਅਤੇ ਜਿੰਨਾ ਚਿਰ ਮੰਡੀ ਵਿੱਚ ਪਿਆ ਸਾਰੇ ਝੋਨੇ ਦੀ ਪ੍ਰਸ਼ਾਸ਼ਨ ਖਰੀਦ ਨਹੀਂ ਕਰ ਲੈਂਦਾ, ਤਦ ਤੱਕ ਕਿਸਾਨ ਮਰਨ ਵਰਤ ਉੱਤੇ ਬੈਠੇ ਰਹਿਣਗੇ। ਕਿਸਾਨ ਆਗੂ ਹਰਭਗਵਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੀਟਿੰਗ ਚੱਲ ਰਹੀ ਹੈ ਤੇ ਜਲਦ ਹੀ ਹੋਰ ਵੱਡਾ ਸੰਘਰਸ਼ ਉਲੀਕ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਅਜੇ ਤੱਕ ਸਿਰਫ ਬਲਾਕਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਹੀ ਇਸ ਮੌਕੇ ਸ਼ਾਮਿਲ ਹੋਏ ਹਨ। ਦੂਸਰੇ ਪਾਸੇ ਐੱਸ.ਡੀ.ਐਮ ਜੁਗਰਾਜ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਜਿਲ੍ਹਾ ਫੂਡ ਸਪਲਾਈ ਅਧਿਕਾਰੀ, ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਹੋਰ ਸੰਬੰਧਿਤ ਧਿਰਾਂ ਨਾਲ ਗੱਲ ਕੀਤੀ ਹੈ ਤੇ ਇਸ ਮਸਲੇ ਦਾ ਹੱਲ ਬਹੁਤ ਜਲਦ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਿਪੋਰਟ ਲਈ ਹੈ ਕਿ ਲਗਭਗ 8 ਹਜ਼ਾਰ ਕੁਇੰਟਲ ਝੋਨਾ ਅਜੇ ਮੰਡੀ ਵਿੱਚ ਪਿਆ ਦੱਸਿਆ ਗਿਆ ਹੈ, ਜਿਸ ਨੂੰ ਜਲਦ ਹੀ ਖਰੀਦਦਾਰੀ ਕਰਾਉਣ ਲਈ ਯਤਨ ਜਾਰੀ ਹਨ।

Author : Malout Live