ਮਿਮਿਟ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਸਫਾਈ ਸਬੰਧ ਕੱਢੀ ਜਾਗਰੂਕਤਾ ਰੈਲੀ
ਮਲੋਟ:- ਸਥਾਨਕ ਮਿਮਿਟ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਅਤੇ ਆਲੇ - ਦੁਆਲੇ ਦੀ ਸਫ਼ਾਈ ਰੱਖਣ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਕੱਢੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਮਿਟ ਕਾਲਜ ਦੇ ਡਾਇਰੈਕਟਰ ਡਾ: ਸੰਜੀਵ ਸ਼ਰਮਾ ਨੇ ਦੱਸਿਆ ਕਿ 3 ਪੀ. ਬੀ. ਨੈਵਲ ਯੂਨਿਟ ਐੱਨ. ਸੀ. ਸੀ. ਦੇ ਆਦੇਸ਼ ਅਨੁਸਾਰ ਕਾਲਜ ਦੇ ਵਿਦਿਆਰਥੀਆਂ ਨੇ ਐੱਨ. ਸੀ. ਸੀ. ਇੰਚਾਰਜ ਅਜੈ ਸਮਿਆਲ ਅਤੇ ਐੱਨ . ਸੀ . ਸੀ . ਕਲਰਕ ਸ੍ਰੀਮਤੀ ਪ੍ਰੇਮ ਲਤਾ ਦੀ ਅਗਵਾਈ ਵਿਚ ਸਫ਼ਾਈ ਰੱਖਣ ਲਈ ਜਾਗਰੂਕਤਾ ਰੈਲੀ ਕੱਢੀ । ਇਹ ਰੈਲੀ ਕਾਲਜ ਤੋਂ ਸ਼ੁਰੂ ਹੋ ਕੇ ਪੁੱਡਾ ਕਾਲੋਨੀ ਤੱਕ ਕੱਢੀ ਗਈ , ਜਿਸ ਵਿਚ ਵਿਦਿਆਰਥੀਆਂ ਨੇ ਇਲਾਕਾ ਨਿਵਾਸੀਆਂ ਨੂੰ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੀ ਅਤੇ ਆਲੇ ਦੁਆਲੇ ਦੀ ਸਫ਼ਾਈ ਤੋਂ ਇਲਾਵਾ ਸਾਂਝੀਆਂ । ਥਾਵਾਂ ਦੀ ਸਫ਼ਾਈ ਰੱਖਾਂਗੇ ਤਾਂ ਹੀ ਅਸੀਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ । ਸਾਡਾ ਸਮਾਜ ਵੀ ਤਾਂ ਹੀ ਤੰਦਰੁਸਤ ਰਹਿ ਸਕਦਾ ਹੈ । ਇਸ ਲਈ ਸਾਨੂੰ ਸਫ਼ਾਈ ਜ਼ਰੂਰ ਰੱਖਣੀ । ਚਾਹੀਦੀ ਹੈ । ਡਾਇਰੈਕਟਰ ਸੰਜੀਵ ਸ਼ਰਮਾ ਨੇ ਕਿਹਾ ਕਿ ਸਫ਼ਾਈ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ , ਕਿਉਂਕਿ ਕਈ ਬਿਮਾਰੀਆਂ ਸਾਡਾ ਆਲਾ - ਦੁਆਲਾ ਸਾਫ਼ ਨਾ ਹੋਣ ਕਾਰਨ ਫੈਲਦੀਆਂ ਹਨ। ਇਸ ਲਈ ਸਾਨੂੰ ਸਫ਼ਾਈ ਰੱਖਣਾ ਬੇਹੱਦ ਜ਼ਰੂਰੀ ਹੈ । ਇਸ ਮੌਕੇ ਵਿਦਿਆਰਥੀਆਂ ਨੇ ਕਾਲਜ ਕੈਂਪਸ। ਅਤੇ ਆਲੇ - ਦੁਆਲੇ ਦੀ ਵੀ ਸਫ਼ਾਈ ਕੀਤੀ ।