ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਸਮਾਂ ਸਾਰਣੀ ਜਾਰੀ
ਸ੍ਰੀ ਮੁਕਤਸਰ ਸਾਹਿਬ :-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਮੁਕਤਸਰ ਸਾਹਿਬ ਨੇ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸਮਾਂ ਸਾਰਣੀ ਜਾਰੀ ਕੀਤੀ ਹੈ। ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਪੀ.ਐਸ. ਧੰਜੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਇਹ ਸਮਾਂ ਸਾਰਣੀ ਤਿਆਰ ਕਰਵਾਈ ਗਈ ਹੈ। ਉਨਾਂ ਨੇ ਦੱਸਿਆ ਕਿ ਨਹਿਰ ਬੰਦੀ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਸੀ। ਇਸ ਸਮਾਂ ਸਾਰਣੀ ਅਨੁਸਾਰ 31 ਦਸੰਬਰ ਤੱਕ ਪਾਣੀ ਦੀ ਸਪਲਾਈ ਹੋਵੇਗੀ। ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਮਲੋਟ ਰੋਡ, ਸਿਟੀ ਥਾਣਾ ਏਰੀਆ ਤੇ ਬਠਿੰਡਾ ਰੋਡ ਤੇ ਸਵੇਰੇ ਅਤੇ ਸ਼ਾਮ 5 ਤੋਂ 6 ਵਜੇ ਤੱਕ, ਬਠਿੰਡਾ ਰੋਡ ਬਾਕੀ ਸਵੇਰੇ 9 ਤੋਂ 9:30 ਵਜੇ ਤੱਕ, ਬਠਿੰਡਾ ਰੋਡ ਬਾਹਰਲਾ ਪਾਸਾ ਸਵੇਰੇ 8 ਤੋਂ 9:30 ਵਜੇ ਤੱਕ ਅਤੇ ਬਠਿੰਡਾ ਰੋਡ ਅੰਦਰਲਾ ਪਾਸਾ ਸਵੇਰੇ 5 ਤੋਂ 6:30 ਵਜੇ ਤੱਕ, ਕੋਟਕਪੂਰਾ ਰੋਡ ਗਲੀ ਨੰ 8 ਤੋਂ 13 ਸੂਏ ਤੱਕ ਸਵੇਰੇ 6 ਤੋਂ 7:30 ਵਜੇ ਤੱਕ ਮਾਡਲ ਟਾਉਨ ਸ਼ਾਮ 4 ਤੋਂ 5.30 ਵਜੇ ਤੱਕ, ਕੋਟਕਪੂਰਾ ਰੋਡ ਗਲੀ ਨੰਬਰ 7 ਤੱਕ ਸਵੇਰੇ 6 ਤੋਂ 7 ਵਜੇ ਤੱਕ ਤੇ ਸ਼ਾਮ 5.30 ਤੋਂ 7:00 ਵਜੇ ਤੱਕ, ਥਾਂਦੇਵਾਲਾ ਰੋਡ ਨਵੀਂ ਪਾਈਪਲਾਈਨ ਵਾਲਾ ਏੀਆ ਸਵੇਰੇ 8 ਤੋਂ 9:30 ਵਜੇ ਤੱਕ, ਥਾਂਦੇਵਾਲਾ ਰੋਡ ਪੁਰਾਣੀ ਪਾਈਪ ਲਾਈਨ ਵਾਲਾ ਏਰੀਆ ਸਵੇਰੇ 8 ਤੋਂ 9:30 ਵਜੇ ਤੱਕ, ਮਲੋਟ ਰੋਡ ਬਰਕੰਦੀ ਰੋਡ ਸਵੇਰੇ 7:00 ਤੋਂ 8:30 ਵਜੇ ਤੱਕ ਗੋਣੇਆਣਾ ਰੋਡ 6 ਤੋਂ 7:30 ਵਜੇ ਤੱਕ, ਅਬੋਹਰ ਰੋਡ ਗਲੀ ਨੰਬਰ 5 ਤੱਕ ਸਵੇਰੇ 7:30 ਵਜੇ ਤੋਂ 9 ਵਜੇ ਤੱਕ ਅਤੇ ਅਬੋਹਰ ਰੋਡ ਗਲੀ ਨੰਬਰ 5 ਤੋਂ 13 ਤੱਕ ਸ਼ਾਮ 5 ਤੋਂ 6:30 ਵਜੇ ਤੱਕ ਪਾਣੀ ਦੀ ਸਪਲਾਈ ਕੀਤੀ ਜਾਵੇਗੀ।