ਆਰਜੀ ਕਬਜ਼ਿਆਂ ਨੂੰ ਚੁੱਕਵਾਉਣ ਦੀ ਪ੍ਰਕਿਰਿਆ ਸ਼ੁਰੂ- ਐੱਸ.ਡੀ.ਐੱਮ ਮਲੋਟ

ਮਲੋਟ: ਬਠਿੰਡਾ ਚੌਂਕ ਮਲੋਟ ਦੇ ਨੇੜੇ ਦਾਣਾ ਮੰਡੀ ਦੀ ਕੰਧ ਨਾਲ ਕੀਤੇ ਹੋਏ ਆਰਜ਼ੀ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐੱਸ.ਡੀ.ਐੱਮ ਮਲੋਟ ਵੱਲੋਂ ਮੌਕੇ ਤੇ ਹਾਜ਼ਿਰ ਸ਼੍ਰੀ ਜਗਸੀਰ ਸਿੰਘ ਧਾਲੀਵਾਲ ਕਾਰਜ ਸਾਧਕ ਅਫਸਰ ਅਤੇ ਸ਼੍ਰੀ ਅਮਨਦੀਪ ਸਿੰਘ ਕੰਗ, ਸੈਕੇਟਰੀ ਮਾਰਕਿਟ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ

ਸ਼ਹਿਰ ਵਿੱਚ ਜਿੰਨ੍ਹੇ ਵੀ ਨਜਾਇਜ਼ ਕਬਜ਼ੇ ਹਨ ਉਨ੍ਹਾ ਨੂੰ ਹਟਾਇਆ ਜਾਵੇ ਅਤੇ ਹਰ ਰੋਜ਼ ਇਹ ਮੁਹਿੰਮ ਚਲਾਈ ਜਾਵੇ। ਇਸ ਦੇ ਨਾਲ ਹੀ ਐੱਸ.ਡੀ.ਐੱਮ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿੰਨ੍ਹਾ ਲੋਕਾਂ ਵੱਲੋਂ ਨਜਾਇਜ਼ ਕਬਜੇ ਕੀਤੇ ਹੋਏ ਹਨ, ਉਹ ਦੂਰ ਕਰ ਲਏ ਜਾਣ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ। ਉਹਨਾਂ ਕਿਹਾ ਕਿ ਉਕਤ ਮੁਹਿੰਮ ਆਉਣ ਵਾਲੇ ਸਮੇਂ ਵੀ ਜਾਰੀ ਰਹੇਗੀ। Author: Malout Live