ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ(ਰਜਿ.) ਮਲੋਟ ਦੀ ਮੀਟਿੰਗ ਆਯੋਜਿਤ

ਮਲੋਟ:- ਅੱਜ ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ (ਰਜਿ.) ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈਡਕੁਆਟਰ ਮਲੋਟ ਦੀ ਮੀਟਿੰਗ ਸ਼੍ਰੀ ਮਹਾਂਵੀਰ ਪ੍ਰਸ਼ਾਦ ਸ਼ਰਮਾ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਵਿੱਚ ਕਾਰਜਕਾਰਨੀ ਵੱਲੋਂ ਸਰਬ ਸੰਮਤੀ ਨਾਲ ਮਤੇ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਜ ਨੂੰ ਛੇਵਾਂ ਪੇ ਕਮਿਸ਼ਨ ਵੱਲੋਂ ਦਿੱਤੇ 2.59 ਦੇ ਗੁਣਾਕ ਨੂੰ ਲਾਗੂ ਕੀਤਾ ਜਾਵੇ। ਮਿਤੀ 01 ਜਨਵਰੀ 2016  ਤੋਂ 30 ਜੂਨ 2016 ਤੱਕ ਦਾ ਬਕਾਇਆ ਕਿਸ਼ਤ ਵਿੱਚ ਦਿੱਤਾ ਜਾਵੇ, ਪਿਛਲੇ ਡੀ.ਏ ਦਾ ਬਕਾਇਆ, ਰਹਿੰਦੀਆਂ 6% ਡੀ.ਏ ਦੀਆਂ ਕਿਸ਼ਤਾਂ ਲਾਗੂ ਕੀਤੀਆਂ ਜਾਣ।

ਪੁਰਾਣੀਆਂ ਹੈਲਥ ਸਕੀਮਾਂ ਕੁਝ ਸੋਧਾਂ ਉਪਰੰਤ ਲਾਗੂ ਕੀਤੀਆਂ ਜਾਣ। 01 ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਜ ਦੀਆਂ ਪੈਨਸ਼ਨਾਂ ਸੋਧ ਕੇ ਲਾਗੂ ਕੀਤੀਆਂ ਜਾਣ। ਪੀ.ਐੱਨ.ਬੀ ਬੈਂਕ ਵੱਲੋਂ ਪੈਨਸ਼ਨਰਜ ਨੂੰ ਪੈਨਸ਼ਨ ਸੋਧ ਵਿੱਚ ਖਰਾਬ ਕੀਤਾ ਜਾ ਰਿਹਾ ਹੈ, ਇਸ ਦੀ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਵੱਲੋਂ 300  ਯੂਨਿਟ ਬਿਜਲੀ ਸਭ ਨੂੰ ਮੁਫ਼ਤ ਦੇਣ ਦੇ ਵਾਅਦੇ ਨੂੰ ਅਧੂਰੇ ਰੂਪ ਵਿੱਚ ਲਾਗੂ ਕਰਨ ਦੀ ਵੀ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਸ. ਰਣਜੀਤ ਸਿੰਘ, ਬਾਬੂ ਰਾਮ, ਨੱਥਾ ਸਿੰਘ, ਵੀਰੂ ਰਾਮ, ਮਹਿੰਦਰ ਸਿੰਘ, ਹਰਚਰਨ ਸਿੰਘ, ਰਜਿੰਦਰ ਕੁਮਾਰ, ਰਾਮ ਸਰੂਪ ਅਤੇ ਇਕਬਾਲ ਜੀਤ ਸਿੰਘ ਨੇ ਭਾਗ ਲਿਆ। Author : Malout Live