ਜ਼ਿਲ੍ਹਾ ਵਾਸੀ ਲੈ ਸਕਦੇ ਹਨ ਬਾਲ ਸੁਰੱਖਿਆ ਵਿਭਾਗ ਦੀ ਸਪੋਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਦਾ ਲਾਭ- ਡਿਪਟੀ ਕਮਿਸ਼ਨਰ
ਸ਼੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਚਲਾਈ ਜਾ ਰਹੀ ਸਪੋਸਰਸ਼ਿਪ-ਫੋਸਟਰ ਕੇਅਰ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ ਜਿਹਨਾਂ ਦੀ ਮਾਤਾ ਵਿਧਵਾ ਜਾਂ ਉਸਦਾ ਤਲਾਕ ਹੋਇਆ ਹੈ ਜਾਂ ਉਸਨੂੰ ਪਰਿਵਾਰ ਨੇ ਛੱਡ ਦਿੱਤਾ ਹੈ, ਜੇਕਰ ਬੱਚੇ ਅਨਾਥ ਹਨ ਅਤੇ ਕਿਸੇ ਹੋਰ ਰਿਸ਼ਤੇਦਾਰ ਕੋਲ ਰਹਿ ਰਹੇ ਹਨ, ਜਿਹੜੇ ਬੱਚਿਆਂ ਦੇ ਮਾਤਾ-ਪਿਤਾ ਜਾਨਲੇਵਾ ਬਿਮਾਰੀ ਨਾਲ ਪੀੜਿਤ ਹਨ, ਜਿਹੜੇ ਬੱਚਿਆਂ ਦੇ ਮਾਤਾ-ਪਿਤਾ ਐਕਸੀਡੈਂਟ ਹੋਣ ਤੇ ਸਰੀਰਕ ਅਤੇ ਵਿੱਤੀ ਦੋਨਾਂ ਕਾਰਨਾਂ ਕਰਕੇ ਬੱਚੇ ਨੂੰ ਸੰਭਾਲਣ ਵਿੱਚ ਅਸਮਰੱਥ ਹੋਣ, ਉਹ ਬੱਚੇ ਜਿੰਨ੍ਹਾਂ ਦੇ ਮਾਤਾ-ਪਿਤਾ ਜੇਲ੍ਹ ਵਿੱਚ ਹੋਣ, ਉਕਤ ਸਾਰੇ ਕੇਸਾਂ ਵਿੱਚ ਬੱਚਿਆਂ ਦੇ ਮਾਤਾ-ਪਿਤਾ ਦੀ ਸਲਾਨਾ ਆਮਦਨ ਸ਼ਹਿਰੀ ਖੇਤਰ ਵਿੱਚ 30,000/- ਰੁਪਏ ਅਤੇ ਪੇਂਡੂ ਖੇਤਰ ਵਿੱਚ 24,000/- ਰੁਪਏ ਸਲਾਨਾ ਤੋਂ ਘੱਟ ਹੋਵੇ ਤਾਂ ਉਹ ਇਸ ਸਕੀਮ ਅਧੀਨ 2000/- ਰੁਪਏ ਪ੍ਰਤੀ ਮਹੀਨਾ ਦਾ ਲਾਭ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਬੱਚੇ ਸਕੀਮ ਦਾ ਲਾਭ ਲੈ ਸਕਦੇ ਹਨ। ਲਾਭ ਲੈਣ ਲਈ ਪ੍ਰਾਰਥੀ ਪ੍ਰੋਫਾਰਮਾ ਆਪਣੇ ਖੇਤਰ ਦੇ ਆਂਗਣਵਾੜੀ ਵਰਕਰ/ਸੈਂਟਰ ਤੋਂ ਪ੍ਰਾਪਤ ਕਰਕੇ ਉੱਥੇ ਹੀ ਜਮ੍ਹਾਂ ਕਰਵਾਏਗਾ। ਉਹਨਾ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈਣ।
Author: Malout Live