ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਤੇ ਹੋਣ ਵਾਲੇ ਜ਼ੁਲਮਾਂ ਨੂੰ ਰੋਕਣ ਲਈ ਜਾਗਰੂਕਤਾ ਕੈਂਪ ਦਾ ਕੀਤਾ ਗਿਆ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਡਾ. ਗੁਰਦਿੱਤ ਸਿੰਘ ਔਲਖ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਗਧੀ, ਗਧਿਆ, ਖੱਚਰਾ ਅਤੇ ਘੋੜਿਆਂ ਦੀ ਭਲਾਈ ਲਈ ਬਣੇ ਐਕਟ ਸੁਸਾਇਟੀ ਫਾਰ ਦਾ ਪ੍ਰੋਵੈਂਸਸ਼ਨ ਆਫ ਕੂਰੈਲਟੀ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਵਿੱਚ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਹਨਾਂ ਕੈਂਪਾਂ ਵਿੱਚ ਸੰਬੰਧਿਤ ਪਸ਼ੂ ਪਾਲਕਾ ਨੂੰ ਢੋਆ-ਢੋਆਈ ਲਈ ਵਰਤੇ ਜਾਂਦੇ ਜਾਨਵਰਾਂ ਸੰਬੰਧੀ ਸੁਸਾਇਟੀ ਫਾਰ ਦਾ ਪ੍ਰੋਵੈਂਸਸ਼ਨ ਆਫ ਕੁਰੈਲਟੀ ਐਕਟ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ

ਵੱਖ-ਵੱਖ ਮੌਸਮਾਂ ਵਿੱਚ ਇਹਨਾਂ ਜਾਨਵਰਾਂ ਲਈ ਕੰਮ ਦੇ ਘੰਟੇ ਅਤੇ ਅਰਾਮ ਦਾ ਸਮਾਂ ਨਿਰਧਾਰਿਤ ਹੈ। ਉਨ੍ਹਾਂ ਦੱਸਿਆ ਕਿ ਬਿਮਾਰ ਅਤੇ ਫੱਟੜ ਪਸ਼ੂਆਂ ਤੋਂ ਉਦੋਂ ਤੱਕ ਕੰਮ ਨਾ ਲਿਆ ਜਾਵੇ ਜਦੋਂ ਤੱਕ ਉਹ ਤੰਦਰੁਸਤ ਨਾ ਹੋ ਜਾਣ। ਇਸ ਤੋਂ ਇਲਾਵਾ ਛੋਟੇ ਤੇ ਗੱਬਣ ਜਾਨਵਰਾਂ ਤੋਂ ਉਹਨਾਂ ਦੀ ਸਮੱਰਥਾ ਅਨੁਸਾਰ ਹੀ ਕੰਮ ਲਿਆ ਜਾਵੇ ਤੇ ਲੋੜ ਤੋਂ ਵੱਧ ਭਾਰ ਨਾ ਲੱਦਿਆ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਡਾ. ਕੇਵਲ ਸਿੰਘ, ਦਵਿੰਦਰ ਸਿੰਘ ਵੈਟਨਰੀ ਇੰਸਪੈਕਟਰ, ਰਾਜੇਸ਼ ਖੰਨਾ ਅਤੇ ਵਿਕਰਮਜੀਤ ਵੀ ਹਾਜ਼ਿਰ ਸਨ। Author: Malout Live