ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ 26 ਦਸੰਬਰ ਨੂੰ ਪੂਰਨਮਾਸ਼ੀ ਦਾ ਵਿਸ਼ਾਲ ਧਾਰਮਿਕ ਸਮਾਗਮ
ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ, ਮਲੋਟ ਵਿਖੇ ਕੱਲ (26 ਦਸੰਬਰ) ਦਿਨ ਮੰਗਲਵਾਰ ਨੂੰ ਪੂਰਨਮਾਸ਼ੀ ਤੇ ਹੋਣ ਵਾਲਾ ਮਹੀਨਾਵਾਰੀ ਵਿਸ਼ਾਲ ਧਾਰਮਿਕ ਸਮਾਗਮ ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦਿਆਂ ਅਤੇ ਹੋਰ ਬੇਅੰਤ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਹ ਜਾਣਕਾਰੀ ਬੀਤੇ ਦਿਨ ਦੇ ਸਮਾਗਮ ਦੌਰਾਨ ਸੰਗਤ ਨਾਲ ਸਾਂਝੀ ਕਰਦਿਆਂ ਗੁਰੂ-ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਜੀ ਨੇ ਦੱਸਿਆ ਕਿ ਇਸ ਮੌਕੇ ਤਖਾਣਵੱਧ ਨਾਨਕਸਰ ਤੋਂ ਆ ਰਹੇ ਬਾਬਾ ਰਵਿੰਦਰ ਸਿੰਘ ਜੀ ਜੋਨੀ ਵਿਸ਼ੇਸ਼ ਤੌਰ ਤੇ ਦੀਵਾਨ ਸਜਾਉਣਗੇ। ਉਨ੍ਹਾਂ ਤੋਂ ਇਲਾਵਾ ਅਰਨੀਵਾਲਾ ਸ਼ੇਖ ਸੁਬਾਨ ਤੋਂ ਹੋਰ ਸੰਤ ਮਹਾਂਪੁਰਸ਼ ਵੀ ਪੁੱਜ ਰਹੇ ਹਨ।
ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਪੂਰਨਮਾਸ਼ੀ ਦੇ ਸਮਾਗਮ ਵਿੱਚ ਵੱਧ ਤੋਂ ਵੱਧ ਪੁੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਕੇ ਆਪਣਾ ਸਮਾਂ ਸਫਲਾ ਕਰਨ ਅਤੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੀ ਸ਼ੁਰੂਆਤ ਸਵੇਰੇ 9:00 ਵਜੇ ਸ਼੍ਰੀ ਸਹਿਜ ਪਾਠ ਦੇ ਭੋਗ ਨਾਲ ਹੋਵੇਗੀ ਅਤੇ ਇਹ ਸਮਾਗਮ ਦੁਪਹਿਰ 3:00 ਵਜੇ ਤੱਕ ਚੱਲਣਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਸਮਾਗਮ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ, ਭਾਈ ਸੁਰਿੰਦਰ ਸਿੰਘ ਬੱਗਾ, ਭਾਈ ਜਗਜੀਤ ਸਿੰਘ ਅਬੁੱਲ ਖੁਰਾਣਾ ਅਤੇ ਭਾਈ ਅਮਨਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਗਤ ਹਾਜ਼ਿਰ ਸਨ। Author: Malout Live