ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਲਗਾਇਆ ਗਿਆ ਰੋਜਗਾਰ ਕੈਂਪ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਅੱਜ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵੱਲੋਂ  ਮੁਕਤੀਸਰ ਇੰਸਟੀਚਿਊਟ ਦੇ ਸਹਿਯੋਗ ਨਾਲ ਸਕਿੱਲ ਸੈਟਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਪਲੇਸਮੈਂਟ ਕੈਂਪ ਵਿੱਚ ਐਸ.ਬੀ.ਆਈ ਬੀਮਾ  ਕੰਪਨੀ ਵੱਲੋਂ ਵਿਕਰੀ ਕਾਰਜਕਾਰੀ ਦੀਆਂ ਅਸਾਮੀਆਂ ਲਈ ਬੇਰੋਜਗਾਰ ਪ੍ਰਾਰਥੀਆਂ ਦੀ ਸਿਲੈਕਸ਼ਨ ਕੀਤੀ ਗਈ। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਸ਼੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਕੁੱਲ 64 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਕੁੱਲ 43 ਪ੍ਰਾਰਥੀਆਂ ਦੀ ਚੋਣ ਨੌਕਰੀ ਲਈ ਕੀਤੀ ਗਈ।
ਪਲੇਸਮੈਂਟ ਕੈਂਪ ਵਿੱਚ ਪਲੇਸਮੈਂਟ ਅਫਸਰ ਸ਼੍ਰੀ ਦਲਜੀਤ ਸਿੰਘ ਬਰਾੜ, ਮੈਨੇਜਰ  ਸ਼੍ਰੀ ਬਲਵੰਤ ਸਿੰਘ ਅਤੇ ਬਰਾਂਚ ਮੈਨੇਜਰ ਸ਼੍ਰੀ ਸੂਰਜ ਕੁਮਾਰ ਵੱਲੋਂ ਸਿਰਕਤ ਕੀਤੀ ਗਈ। ਹੋਰ ਜਾਣਕਾਰੀ ਦਿੰਦੇ ਹੋਏ ਬਿਊਰੋ ਦੇ ਪਲੇਸਮੈਂਟ ਅਫਸਰ ਸ਼੍ਰੀ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਇੰਟਰਵਿਉ ਤੇ ਆਏ ਸਾਰੇ ਪ੍ਰਾਰਥੀਆਂ ਨੂੰ ਕੌਸਲਿੰਗ ਦੁਆਰਾ ਬਿਊਰੋ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਪ੍ਰਾਰਥੀਆਂ ਲਈ ਚਲਾਏ ਜਾ ਰਹੇ ਪੋਰਟਲ WWW.PGRKAM.COM   ਤੇ ਰਜਿਸਟ੍ਰੇਸ਼ਨ ਸਬੰਧੀ ਗਾਇਡ ਕੀਤਾ ਗਿਆ। ਇਸ ਪੋਰਟਲ ਰਾਹੀਂ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਕਰਨ ਉਪਰੰਤ ਬਿਊਰੋ ਵਿੱਚ ਚੱਲ ਰਹੀਆਂ ਸਾਰੀਆਂ ਸਹੂਲਤਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ।