ਗਿੱਦੜਬਾਹਾ ਵਿੱਚ ਨਸ਼ੇ ਦਾ ਟੀਕਾ ਲਗਾ ਕੇ ਮਾਰਨ ਦਾ ਮਾਮਲਾ ਆਇਆ ਸਾਹਮਣੇ

ਗਿੱਦੜਬਾਹਾ ਦੇ ਠਾਕੁਰ ਮੁਹੱਲਾ, ਵਾਰਡ ਨੰਬਰ 16 ਦੇ ਰਹਿਣ ਵਾਲੇ ਨੌਜਵਾਨ ਵਿਜੇ ਕੁਮਾਰ ਦੀ ਨਸ਼ੀਲਾ ਟੀਕੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਅਤੇ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਗਿੱਦੜਬਾਹਾ ਪੁਲਿਸ ਨੇ ਰੋਹਿਤ ਪੁੱਤਰ ਸੁਨੀਲ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗਿੱਦੜਬਾਹਾ ਦੇ ਠਾਕੁਰ ਮੁਹੱਲਾ, ਵਾਰਡ ਨੰਬਰ 16 ਦੇ ਰਹਿਣ ਵਾਲੇ ਨੌਜਵਾਨ ਵਿਜੇ ਕੁਮਾਰ ਦੀ ਨਸ਼ੀਲਾ ਟੀਕੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ 17 ਮਾਰਚ ਦੀ ਸ਼ਾਮ ਕਰੀਬ 7:30 ਵਜੇ ਮੁਹੱਲੇ ਵਿੱਚ ਰਹਿੰਦਾ ਰੋਹਿਤ ਪੁੱਤਰ ਸੁਨੀਲ ਉਸ ਦੇ ਪੁੱਤਰ ਵਿਜੇ ਨੂੰ ਆਪਣੇ ਨਾਲ ਲੈ ਗਿਆ ਸੀ। ਕੁੱਝ ਸਮੇਂ ਬਾਅਦ ਪਤਾ ਲੱਗਾ ਕਿ ਵਿਜੇ ਲੰਬੀ ਰੋਡ ਤੇ ਠੇਕੇ ਵਾਲੀ ਗਲੀ ਦੇ ਨੇੜੇ ਬੇਹੋਸ਼ ਹਾਲਤ ਵਿੱਚ ਪਿਆ ਹੈ। ਪਰਿਵਾਰਿਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਬਾਅਦ ਵਿੱਚ ਸਾਹਮਣੇ ਆਈ ਸੀ.ਸੀ.ਟੀ.ਵੀ ਫੁਟੇਜ ਵਿੱਚ ਇਕ ਨੌਜਵਾਨ ਦੂਜੇ ਨੌਜਵਾਨ ਦੀ ਬਾਂਹ ਤੇ ਟੀਕਾ ਲਗਾਉਂਦਾ ਦਿਖਾਈ ਦੇ ਰਿਹਾ ਹੈ ਅਤੇ ਕੁਝ ਮਿੰਟਾਂ ਬਾਅਦ ਟੀਕਾ ਲਗਾਇਆ ਨੌਜਵਾਨ ਡਿੱਗ ਪੈਂਦਾ ਹੈ, ਜਦਕਿ ਟੀਕਾ ਲਗਾਉਣ ਵਾਲਾ ਉਸ ਦੀ ਜੇਬ ਵਿੱਚੋਂ ਕੁੱਝ ਕੱਢ ਕੇ ਉੱਥੋਂ ਚਲਾ ਜਾਂਦਾ ਹੈ। ਇਸ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਅਤੇ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ਤੇ ਗਿੱਦੜਬਾਹਾ ਪੁਲਿਸ ਨੇ ਰੋਹਿਤ ਪੁੱਤਰ ਸੁਨੀਲ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐੱਸ.ਪੀ ਅਰੁਣ ਮੁੰਡਨ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

Author : Malout Live