ਬਲਾਕ ਆਲਮਵਾਲਾ ਵਿੱਚ ਘਰ ਘਰ ਜਾ ਕਿ ਲਗਾਈ ਜਾ ਰਹੀ ਹੈ ਕੋਰੋਨਾ ਵੈਕਸੀਨ ਸੰਬੰਧੀ ਕੀਤੀ ਮੀਟਿੰਗ
ਮਲੋਟ:- ਮਾਨਯੋਗ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਅਤੇ ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਡਾ.ਸੁਨੀਲ ਬਾਸਲ ਜਿਲ੍ਹਾ ਟੀਕਾਕਰਨ ਅਫਸਰ ਵੱਲੋ ਬਲਾਕ ਆਲਮਵਾਲਾ ਵਿੱਚ ਘਰ-ਘਰ ਟੀਕਾਕਰਨ ਦੀ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਆਲਮਵਾਲਾ ਦੇ ਸਟਾਫ ਨਾਲ ਮੀਟਿੰਗ ਕੀਤੀ। ਉਹਨਾਂ ਦੱਸਿਆ ਕਿ ਕੋਰੋਨਾ ਵੈਕਸੀਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੋਲੀਓ ਦੀਆਂ ਬੂੰਦਾਂ ਪਿਲਾਉਣ ਵਾਂਗ ਘਰ-ਘਰ ਜਾ ਕਿ ਲਗਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਚੋਣਾਂ ਹੋਣ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਵਿਅਕਤੀ ਨੂੰ ਚੋਣਾਂ ਤੋ ਪਹਿਲਾਂ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਇਸ ਤੋ ਇਲਾਵਾ 15 ਤੋ 18 ਸਾਲ ਦੇ ਬੱਚਿਆਂ ਨੂੰ ਵੀ ਕੋਰੋਨਾ ਦੀ ਵੈਕਸੀਨ ਲਗਾਈ ਜਾ ਰਹੀ ਹੈ। ਸਿਹਤ ਵਿਭਾਗ ਦੇ ਕਰਮਚਾਰੀਆਂ ਜਾ ਜਿੰਨ੍ਹਾ ਦੀ ਉਮਰ 60 ਸਾਲ ਤੋ ਉੱਪਰ ਹੈ ਜਿਨ੍ਹਾਂ ਦੇ ਕੋਰੋਨਾ ਵੈਕਸੀਨ ਹੋਈ ਨੂੰ ਨੋ ਮਹੀਨੇ ਤੋ ਉੱਪਰ ਦਾ ਸਮਾਂ ਹੋ ਗਿਆ ਹੈ ਉਹਨਾਂ ਦੇ ਬੂਸਟਰ ਡੋਜ਼ ਭਾਵ ਤੀਸਰੀ ਡੋਜ ਲਗਾਈ ਜਾ ਰਹੀ ਹੈ।
ਉਹਨਾਂ ਅੱਗੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਜਿਹੜੇ ਕਰਮਚਾਰੀਆਂ ਦੀ ਡਿਊਟੀ ਚੋਣਾਂ ਕਰਵਾਉਣ ਵਿੱਚ ਲਗੇਗੀ ਉਹਨਾਂ ਦੇ ਵੀ ਕੋਰੋਨਾ ਵੈਕਸੀਨ ਦੀ ਤੀਸਰੀ ਡੋਜ਼ ਲਗਾਈ ਜਾਵੇਗੀ। ਇਸ ਮੌਕੇ ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਆਲਮਵਾਲਾ ਦੇ ਦੱਸਿਆ ਕਿ ਵੈਕਸੀਨ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਮੈਡੀਕਲ ਅਫਸਰਾਂ ਦੀਆਂ ਸੈਕਟਰ ਵਾਇਜ ਡਿਊਟੀਆਂ ਲਗਾਈਆ ਗਈਆ ਹਨ। ਸਮੂਹ ਸਟਾਫ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਕੋਈ ਵਿਅਕਤੀ ਵੈਕਸੀਨ ਤੋ ਵਾਂਝਾ ਨਾ ਰਹੇ। ਜੇਕਰ ਕੋਈ ਵਿਅਕਤੀ ਵੈਕਸੀਨ ਨਹੀ ਲਗਵਾ ਰਿਹਾ ਤਾਂ ਉਸਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਡਾ. ਇਕਬਾਲ ਸਿੰਘ ਬਲਾਕ ਟੀਕਾਕਰਨ ਨੋਡਲ ਅਫਸਰ ਦੱਸਿਆ ਕਿ ਬਲਾਕ ਆਲਮਵਾਲਾ ਵਿੱਚ 42 ਟੀਮਾ ਦਾ ਗਠਨ ਕੀਤਾ ਗਿਆ ਹੈ ਜੋ ਘਰ-ਘਰ ਜਾ ਕਿ ਵੈਕਸੀਨ ਲਗਾਉਣ ਦਾ ਕੰਮ ਕਰ ਰਹੀਆ ਹਨ। ਉਹਨਾਂ ਦੱਸਿਆ ਕਿ ਘਰ-ਘਰ ਟੀਕਾਕਰਨ ਮੁਹਿੰਮ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਆਗਣਵਾੜੀ ਵਰਕਰਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਹਰਮਿੰਦਰ ਕੌਰ ਬੀ.ਈ.ਈ ਤੇ ਸੁਖਜੀਤ ਸਿੰਘ ਆਲਮਵਾਲਾ ਨੇ ਦੱਸਿਆ ਕਿ ਜੋ ਬਜੁਰਗ ਜਾਂ ਫਿਰ ਚੱਲਣ ਫਿਰਨ ਤੋ ਅਸਮਰੱਥ ਵਿਅਕਤੀ ਸਿਹਤ ਕੇਂਦਰਾਂ ਤੇ ਜਾ ਸਕੇ ਵੈਕਸੀਨ ਨਹੀ ਲਗਵਾ ਸਕਦੇ ਸਨ ਉਹਨਾਂ ਨੂੰ ਇਸ ਘਰ-ਘਰ ਟੀਕਾਕਰਨ ਮੁਹਿੰਮ ਦਾ ਫਾਇਦਾ ਹੋਵੇਗਾ। ਜੋ ਵਿਅਕਤੀ ਕਿਸੇ ਗਲਤ ਫਹਿਮੀ ਕਰਕੇ ਵੈਕਸੀਨ ਨਹੀ ਲਗਵਾ ਰਹੇ ਸਨ ਉਹਨਾਂ ਨੂੰ ਜਾਗਰੂਕ ਕਰਕੇ ਵੈਕਸੀਨ ਲਗਾਈ ਜਾ ਰਹੀ ਹੈ। ਇਸ ਮੌਕੇ ਡਾ.ਸਿੰਪਲ ਕੁਮਾਰ, ਡਾ.ਐਸ਼ਲੀ ਗਿਰਧਰ, ਡਾ.ਇਕਬਾਲ ਸਿੰਘ, ਡਾ.ਅਰਪਣ ਸਿੰਘ, ਡਾ.ਸਵੇਸ਼, ਰਾਕੇਸ਼ ਗਿਰਧਰ, ਲਾਲ ਚੰਦ, ਪਰਮਪਾਲ ਸਿੰਘ, ਰਾਜਪਾਲ ਸਿੰਘ ਮੌਜੂਦ ਸਨ।