ਐੱਸ.ਡੀ.ਐੱਮ ਮੁਕਤਸਰ ਨੇ ਰਾਜਸਥਾਨ ਫੀਡਰ ਨਹਿਰ ਦੇ ਟੁੱਟੇ ਹੋਏ ਪੁੱਲ ਦਾ ਜਾਇਜ਼ਾ, ਮਹਿਕਮੇ ਨੂੰ ਕੀਤੇ ਨਿਰਦੇਸ਼ ਜਾਰੀ
ਮਲੋਟ (ਮੁਕਤਸਰ):- ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਗਾਂਧਾ ਸਿੰਘ ਦੇ ਕੋਲ ਰਾਜਸਥਾਨ ਫੀਡਰ ਨਹਿਰ ਦਾ ਪੁੱਲ ਟੁੱਟਣ ਵਾਲੀ ਜਗ੍ਹਾ ਤੇ ਐੱਸ.ਡੀ.ਐੱਮ ਸਵਰਨਜੀਤ ਕੌਰ ਮੁਕਤਸਰ ਸਾਹਿਬ ਵੱਲੋਂ ਮੌਕੇ ਤੇ ਪਹੁੰਚ ਕੇ ਮੁਆਇੰਨਾ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਨੇ ਸੰਬੰਧਿਤ ਮਹਿਕਮੇ ਦੇ ਕਾਰਜਕਾਰੀ ਇੰਜੀਨਿਅਰ ਅਤੇ ਐੱਸ.ਡੀ.ਓ ਨੂੰ ਤੁਰੰਤ ਠੀਕ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਅਨਿਲ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਪਿੰਡ ਵਾਸੀ ਹਾਜ਼ਿਰ ਸਨ। Author : Malout Live