ਮਲੋਟ ਵਿੱਚ ਘਰੇਲੂ ਝਗੜੇ ਨੂੰ ਕੇ ਚੱਲੀ ਗੋਲੀ, ਇੱਕ ਜਖਮੀ

ਮਲੋਟ ਵਿੱਚ ਸਿਟੀਜਨ ਕਲੱਬ ਵਾਲੀ ਗਲੀ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮਲੋਟ ਦੇ ਮੁੱਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਪਰਿਵਾਰਿਕ ਝਗੜੇ ਦਾ ਹੈ, ਜਿਸ ਵਿੱਚ ਮੁੰਡੇ ਵੱਲੋਂ ਆਪਣੇ ਸਹੁਰੇ ਤੇ ਗੋਲੀ ਚਲਾਈ ਗਈ, ਜਿਸ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਅਤੇ ਜਖਮੀ ਹੋਏ ਹਨ।

ਮਲੋਟ : ਮਲੋਟ ਵਿੱਚ ਸਿਟੀਜਨ ਕਲੱਬ ਵਾਲੀ ਗਲੀ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮਲੋਟ ਦੇ ਮੁੱਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਪਰਿਵਾਰਿਕ ਝਗੜੇ ਦਾ ਹੈ, ਜਿਸ ਵਿੱਚ ਮੁੰਡੇ ਵੱਲੋਂ ਆਪਣੇ ਸਹੁਰੇ ਤੇ ਗੋਲੀ ਚਲਾਈ ਗਈ, ਜਿਸ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਅਤੇ ਜਖਮੀ ਹੋਏ ਹਨ। ਜਖਮੀ ਸਖਸ਼ ਸੰਘਰੀਏ ਤੋਂ ਹੈ ਅਤੇ ਗੋਲੀ ਚਲਾਉਣ ਵਾਲੇ ਮੁੰਡੇ ਦਾ ਰਿਸ਼ਤੇ ਵਿੱਚ ਸਹੁਰਾ ਹੈ। ਜਾਣਕਾਰੀ ਮੁਤਾਬਿਕ ਗੋਲੀ ਬਾਂਹ ਦੇ ਵਿੱਚ ਲੱਗੀ ਹੈ।

ਮੁੰਡੇ ਦਾ ਸਹੁਰਾ ਪਰਿਵਾਰ ਆਪਣੀ ਲੜਕੀ ਦੇ ਘਰ ਘਰੇਲੂ ਲੜਾਈ ਝਗੜੇ ਲਈ ਰਾਜੀ-ਨਾਮਾ ਕਰਵਾਉਣ ਲਈ ਆ ਸਨ, ਜਿਸ ਦੇ ਸਿੱਟੇ ਵਜੋਂ ਮਾਮਲਾ ਇਨ੍ਹਾਂ ਵੱਧ ਗਿਆ ਕਿ ਲੜਕੇ ਵੱਲੋਂ ਗੋਲੀ ਚਲਾ ਦਿੱਤੀ ਗਈ। ਗੋਲੀ ਚਲਾਉਣ ਵਾਲਾ ਹਥਿਆਰ 32 ਬੋਰ ਦਾ ਰਿਵਾਲਵਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ ਕਿ ਰਿਵਾਲਵਰ ਲਾਇਸੰਸੀ ਹੈ ਜਾਂ ਗੈਰ-ਕਾਨੂੰਨੀ। ਇਸ ਬਾਰੇ ਪੁਲਿਸ ਦੀ ਤਫਤੀਸ਼ ਅਜੇ ਬਾਕੀ ਹੈ ਪਰ ਫਿਲਹਾਲ ਗੋਲੀ ਲੱਗਣ ਵਾਲੇ ਸਖਸ਼ ਦੀ ਹਾਲਤ ਠੀਕ ਹੈ।

Author : Malout Live