ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਛੁੱਟੀ ਵਾਾਲੇ ਦਿਨ ਇੱਕ ਜਿਲੇ ਤੋਂ ਦੂਸਰੇ ਜਿਲੇ ਵਿੱਚ ਆਉਣ-ਜਾਣ ਲਈ ਈ-ਪਾਸ ਹੋਵੇਗਾ ਜਰੂਰੀ

ਸ੍ਰੀ ਮੁਕਤਸਰ ਸਾਹਿਬ:-  ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਕੋਰੋਨਾ ਵਾਇਰਸ ਨੂੰ ਜ਼ਿਲੇ ਵਿੱਚ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਅਨੁਸਾਰ ਹੁਕਮਾ ਅਨੁਸਾਰ   ਜਿਲੇ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਆਵਾਜਾਈ ਤੇ ਪਾਬੰਦੀ ਨਹੀਂ ਹੋਵੇਗੀ ਅਤੇ ਨਾ ਹੀ ਆਵਾਜਾਈ ਸਬੰਧੀ ਈ-ਪਾਸ ਦੀ ਜਰੂਰਤ ਹੋਵੇਗੀ। ਇਸ ਹੁਕਮ ਅਨੁਸਾਰ ਸਨੀਵਾਰ, ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਇੱਕ ਜਿਲੇ ਤੋਂ ਦੂਸਰੇ ਜਿਲੇ ਵਿੱਚ ਆਉਣ-ਜਾਣ ਲਈ ਈ-ਪਾਸ ਜਰੂਰੀ ਹੋਵੇਗਾ।
                                          ਹੁਕਮਾਂ ਅਨੁਸਾਰ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਜਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਦੁਕਾਨਾਂ ਹਫਤੇ ਦੇ ਸਾਰੇ ਦਿਨ ਸਵੇਰੇ 07:00 ਵਜੇ ਤੋਂ ਸਾਮ 07:00 ਵਜੇ ਤੱਕ ਖੋਲਣ ਦੀ ਆਗਿਆ ਹੋਵੇਗੀ, ਇਸ ਹੁਕਮ ਅਨੁਸਾਰ  ਰਾਸਨ, ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਦੁਕਾਨਾਂ, ਫਲਾਂ ਤੇ ਸਬਜੀਆਂ ਦੀ ਸਪਲਾਈ, ਪੀਣ ਵਾਲੇ ਪਾਣੀ ਦੀ ਸਪਲਾਈ, ਪਸੂ ਚਾਰੇ ਦੀ ਸਪਲਾਈ, ਹਰ ਪ੍ਰਕਾਰ ਦੀਆਂ ਫੂਡ ਆਈਟਮਾਂ ਦੀ ਸਪਲਾਈ ਕਰਨ ਵਾਲੇ ਪ੍ਰੋਸੈਸਿੰਗ ਯੂਨਿਟ, ਪੈਟਰੋਲ, ਡੀਜਲ, ਸੀ.ਐਨ.ਜੀ. ਦੀ ਸਪਲਾਈ, ਸੈਲਰ, ਮਿਲਕ ਪਲਾਂਟ, ਡੇਅਰੀ ਯੂਨਿਟਸ, ਪਸੂ ਚਾਰਾਫੀਡ ਬਣਾਉਣ ਵਾਲੀਆਂ ਇਕਾਈਆਂ, ਘਰੇਲੂ ਅਤੇ ਵਪਾਰਕ ਰਸੋਈ ਗੈਸ ਦੀ ਸਪਲਾਈ, ਦਵਾਈਆਂ ਅਤੇ ਹੋਰ ਫਾਰਮੈਸੀ ਸਟੋਰ, ਸਿਹਤ ਸੇਵਾਵਾਂ, ਸਿਹਤ ਉਪਕਰਨਾਂ ਦੀਆਂ ਦੁਕਾਨਾਂ, ਟੈਲੀਕੋਮ ਅਪ੍ਰੇਟਰ (ਕੰਪਨੀ ਵੱਲੋਂ ਟੈਲੀਕੋਮ/ਕਮਨੀਕੇਸਨ ਸੇਵਾਵਾਂ ਲਈ ਨਿਰਧਾਰਤ/ਨਿਯੁਕਤ ਸੈਂਟਰ), ਬੈਂਕ ਅਤੇ ਏ.ਟੀ.ਐਮ., ਡਾਕਖਾਨੇ, ਗੋਦਾਮਾਂ ਵਿੱਚ ਕਣਕ-ਝੋਨੇ ਦੀ ਢੋਆ-ਢੁਆਈ, ਜਰੂਰੀ ਸੇਵਾਵਾਂ ਸਬੰਧੀ ਟਰਾਂਸਪੋਟੇਸਨ (ਆਵਾਜਾਈ) ਜਾਰੀ ਰਹੇਗੀ। 
                                        ਹੁਕਮਾ ਅਨੁਸਾਰ ਸਾਰੀਆਂ ਦੁਕਾਨਾ ਸੋਮਵਾਰ ਤੋਂ ਸੁੱਕਰਵਾਰ ਸਵੇਰੇ 07:00 ਵਜੇ ਤੋਂ ਸਾਮ 07:00 ਵਜੇ ਤੱਕ ਖੁੱਲੀਆਂ ਰਹਿਣਗੀਆਂ ਅਤੇ ਸਨੀਵਾਰ ਸਵੇਰੇ 07:00 ਵਜੇ ਤੋਂ ਸਾਮ 5:00 ਵਜੇ ਤੱਕ ਖੋਲਣ ਦੀ ਆਗਿਆ ਹੋਵੇਗੀ ਅਤੇ ਐਤਵਾਰ ਵਾਲੇ ਦਿਨ ਇਹ ਦੁਕਾਨਾਂ ਬੰਦ ਰਹਿਣਗੀਆਂ। ਸਰਾਬ ਦੇ ਠੇਕੇ ਹਫਤੇ ਦੇ ਸਾਰੇ ਦਿਨ ਸਵੇਰੇ 07:00 ਵਜੇ ਤੋਂ ਰਾਤ 08:00 ਵਜੇ ਤੱਕ ਖੁੱਲੇ ਰਹਿਣਗੇ।  ਰੈਸਟੋਰੈਂਟ ਤੋਂ ਕੇਵਲ ਹੋਮ ਡਿਲਵਰੀ/ਟੇਕ ਹੋਮ (ਘਰ ਲਿਜਾਣ) ਦੀ ਆਗਿਆ ਹੋਵੇਗੀ। 
                                      ਵਿਆਹ ਸਾਦੀਆਂ ਵਿੱਚ ਵੱਧ ਤੋਂ ਵੱਧ 50 ਵਿਅਕਤੀਆਂ ਦੇ ਇਕੱਠ ਦੀ ਆਗਿਆ ਹੋਵੇਗੀ। ਸਬੰਧਤ ਐਸ.ਡੀ.ਐਮ. ਪਾਸੋਂ ਪ੍ਰੋਗਰਾਮ ਅਤੇ ਜਗਾ ਦੀ ਮਨਜੂਰੀ ਲੈਣੀ ਜਰੂਰੀ ਹੋਵੇਗੀ। ਵਿਆਹ ਵਿੱਚ ਸਾਮਲ ਹੋਣ ਵਾਲੇ ਹਰੇਕ ਵਿਅਕਤੀ ਦਾ ਈ-ਪਾਸ ਜਰੂਰੀ ਹੋਵੇਗਾ ਅਤੇ ਮਨਜੂਰੀ ਅਪਲਾਈ ਕਰਨ ਸਮੇਂ ਵਿਆਹ ਵਿੱਚ ਸਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਰਿਸਤੇਦਾਰਾਂ ਦੀ ਲਿਸਟ ਐਸ.ਡੀ.ਐਮ. ਨੂੰ ਮੁਹੱਈਆ ਕਰਵਾਈ ਜਾਵੇਗੀ। 
                                    ਸਡਿਊਲ ਅਨੁਸਾਰ ਨਿਰਧਾਰਤ ਹਰ ਪ੍ਰਕਾਰ ਦੀਆਂ ਪ੍ਰੀਖਿਆਵਾਂ ਜਿਨਾਂ ਲਈ ਪਹਿਲਾਂ ਹੀ ਮਨਜੂਰੀ ਹਾਸਲ ਕੀਤੀ ਜਾ ਚੁੱਕੀ ਹੋਵੇ, ਉਹ ਸਡਿਊਲ ਮੁਤਾਬਕ ਹੀ ਹੋਣਗੀਆਂ।