ਮਲੋਟ ਕਲੱਬ ਮਲੋਟ ਸਿਟੀ ਵੈੱਲਫੇਅਰ ਐਸ਼ੋਸੀਏਸ਼ਨ ਵੱਲੋਂ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਤੇ ਜਾਂਦੀ ਸੜਕ ਤੇ ਟੋਲ ਪਲਾਜ਼ਾ ਰੋਕਣ ਸੰਬੰਧੀ ਐੱਸ.ਡੀ.ਐਮ ਨੂੰ ਦਿੱਤਾ ਗਿਆ ਮੈਮੋਰੰਡਮ
ਮਲੋਟ ਕਲੱਬ ਮਲੋਟ ਸਿਟੀ ਵੈੱਲਫੇਅਰ ਐਸੋਸ਼ੀਏਸ਼ਨ ਵੱਲੋਂ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਤੇ ਜਾਂਦੀ ਸੜਕ ਤੇ ਟੋਲ ਪਲਾਜ਼ਾ ਰੋਕਣ ਸੰਬੰਧੀ ਐੱਸ.ਡੀ.ਐਮ ਨੂੰ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਜਾਣ ਵਾਲੀ ਸੜਕ ਦਾ ਨਾਮ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਹੈ।
ਮਲੋਟ : ਮਲੋਟ ਕਲੱਬ ਮਲੋਟ ਸਿਟੀ ਵੈੱਲਫੇਅਰ ਐਸੋਸ਼ੀਏਸ਼ਨ ਵੱਲੋਂ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਤੇ ਜਾਂਦੀ ਸੜਕ ਤੇ ਟੋਲ ਪਲਾਜ਼ਾ ਰੋਕਣ ਸੰਬੰਧੀ ਐੱਸ.ਡੀ.ਐਮ ਨੂੰ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਜਾਣ ਵਾਲੀ ਸੜਕ ਦਾ ਨਾਮ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਹੈ। ਇਹ ਸੜਕ 40 ਮੁਕਤਿਆਂ ਦੀ ਪਾਵਨ ਅਤੇ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਨੂੰ ਜਾਂਦੀ ਹੈ, ਲੱਖਾਂ ਲੋਕਾਂ ਦੀ ਆਸਥਾ ਸ਼੍ਰੀ ਮੁਕਤਸਰ ਸਾਹਿਬ ਨਾਲ ਜੁੜੀ ਹੋਈ ਹੈ। ਹਰੇਕ ਮੱਸਿਆ, ਪੁੰਨਿਆ, ਸੰਗਰਾਂਦ ਤੇ ਹਜ਼ਾਰਾਂ ਲੋਕ ਇਸ ਸੜਕ ਰਾਹੀਂ ਗੁਰੂ ਘਰ ਦੇ ਦਰਸ਼ਨ ਅਤੇ ਇਸ਼ਨਾਨ ਕਰਨ ਲਈ ਜਾਂਦੇ ਹਨ। ਮੰਡੀ ਕਿਲਿਆਂਵਾਲੀ ਤੋਂ ਲੈ ਕੇ ਲੰਬੀ, ਮਲੋਟ ਹਲਕਾ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਆਪਣੇ ਕੰਮਕਾਜ ਲਈ ਸ਼੍ਰੀ ਮੁਕਤਸਰ ਸਾਹਿਬ ਵਿਖੇ ਡੀ.ਸੀ ਅਤੇ ਐੱਸ.ਐੱਸ.ਪੀ ਦਫ਼ਤਰ ਵਿੱਚ ਜਾਂਦੇ ਹਨ।
ਸਾਨੂੰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਇਸ ਸੜਕ ਤੇ ਇੱਕ ਟੋਲ ਪਲਾਜਾ ਬਣਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਸਰਕਾਰ ਇਸ ਸੜਕ ਤੇ ਜਾਣ ਵਾਲੇ ਲੋਕਾਂ ਅਤੇ ਸ਼ਰਧਾਲੂਆਂ ਦੀ ਜੇਬ ਕੱਟਣਾ ਚਾਹੁੰਦੀ ਹੈ, ਪੰਜਾਬ ਸਰਕਾਰ ਸ਼ਰੇਆਮ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰ ਰਹੀ ਹੈ। ਮਲੋਟ ਕਲੱਬ ਸਿਟੀ ਵੈੱਲਫੇਅਰ ਐਸੋਸ਼ੀਏਸ਼ਨ ਵੱਲੋਂ ਬੇਨਤੀ ਹੈ ਕਿ ਇਸ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਇਹ ਗਲਤ ਕਦਮ ਚੁੱਕਣ ਤੋਂ ਰੋਕਿਆ ਜਾਵੇ ਨਹੀਂ ਤਾਂ ਮਜਬੂਰਨ ਸਾਨੂੰ ਚੱਕਾ ਜਾਮ ਕਰਨਾ ਪਵੇਗਾ। ਜੇਕਰ 20 ਦਿਨਾਂ ਅੰਦਰ ਸਾਨੂੰ ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਆਇਆ ਤਾਂ ਅਸੀਂ ਇਸ ਸੜਕ ਤੇ ਧਰਨਾ, ਰੋਸ ਪ੍ਰਦਰਸ਼ਨ ਕਰਾਂਗੇ। ਜਿਸ ਦਾ ਜਿੰਮੇਵਾਰ ਪ੍ਰਸ਼ਾਸ਼ਨ ਅਤੇ ਸਰਕਾਰ ਖੁਦ ਹੋਵੇਗੀ।
Author : Malout Live