ਗੁਰ ਸ਼ਬਦ ਪ੍ਰਚਾਰ ਸੁਸਾਇਟੀ ਮਲੋਟ ਵੱਲੋਂ 18 ਅਕਤੂਬਰ ਨੂੰ ਕਰਵਾਇਆ ਜਾਵੇਗਾ ਚੌਥਾ ਕੀਰਤਨ ਮੁਕਾਬਲਾ

ਗੁਰ ਸ਼ਬਦ ਪ੍ਰਚਾਰ ਸੁਸਾਇਟੀ ਮਲੋਟ ਵੱਲੋਂ ਅਤੇ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬੱਚਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਨਿਵੇਕਲਾ ਉਪਰਾਲਾ ਕਰਦੇ ਹੋਏ ਚੌਥਾ ਕੀਰਤਨ ਮੁਕਾਬਲਾ 18 ਅਕਤੂਬਰ 2025 ਦਿਨ ਸ਼ਨੀਵਾਰ ਦੁਪਹਿਰ 3 ਵਜੇ ਤੋਂ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

ਮਲੋਟ : ਗੁਰ ਸ਼ਬਦ ਪ੍ਰਚਾਰ ਸੁਸਾਇਟੀ ਮਲੋਟ ਵੱਲੋਂ ਅਤੇ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬੱਚਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਨਿਵੇਕਲਾ ਉਪਰਾਲਾ ਕਰਦੇ ਹੋਏ ਚੌਥਾ ਕੀਰਤਨ ਮੁਕਾਬਲਾ 18 ਅਕਤੂਬਰ 2025 ਦਿਨ ਸ਼ਨੀਵਾਰ ਦੁਪਹਿਰ 3 ਵਜੇ ਤੋਂ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਪਹਿਲਾ ਗਰੁੱਪ 12 ਸਾਲ ਤੱਕ (ਰਾਗ ਅਧਾਰਿਤ), ਦੂਜਾ ਗਰੁੱਪ 12 ਸਾਲ ਤੋਂ 20 ਸਾਲ ਤੱਕ (ਰਾਗ ਅਧਾਰਿਤ) ਹੋਵੇਗਾ। ਔਡੀਸ਼ਨ 25 ਸਤੰਬਰ ਤੋਂ 5 ਅਕਤੂਬਰ ਤੱਕ 1 ਜਾਂ 2 ਮਿੰਟ ਵੀਡਿਓ ਰਾਹੀਂ ਭਾਈ ਗੁਰਪ੍ਰੀਤ ਸਿੰਘ 98153-55854, ਭਾਈ ਸਤਵਿੰਦਰ ਸਿੰਘ 98776-84767 ਦੇ ਨੰਬਰ ਤੇ ਲਏ ਜਾਣਗੇ।

ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਅਤੇ ਬਾਕੀ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਪਿਛਲੇ ਸਾਲ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਕੀਰਤਨ ਮੁਕਾਬਲੇ ਵਿੱਚ ਭਾਗ ਨਹੀਂ ਲੈ ਸਕਦੇ। ਵਧੇਰੇ ਜਾਣਕਾਰੀ ਲਈ ਭਾਈ ਸੁਖਵਿੰਦਰ ਸਿੰਘ, (ਗੁਰਦੁਆਰਾ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ) 75081-09384, ਭਾਈ ਹਰਪ੍ਰੀਤ ਸਿੰਘ (ਗੁਰਦੁਆਰਾ ਭਾਈ ਹਿੰਮਤ ਸਿੰਘ ਜੀ) 94179-14817, ਭਾਈ ਸਤਨਾਮ ਸਿੰਘ ਪੰਨੀਵਾਲਾ 99881-40262 ਨੰਬਰ ਤੇ ਸੰਪਰਕ ਕਰੋ।

Author : Malout Live