ਪਿੰਡ ਫੂਲੇਵਾਲਾ ਵਿੱਚ ਆਰ.ਜੀ.ਆਰ ਸੈੱਲ ਲੁਧਿਆਣਾ ਵੱਲੋਂ ਕਿਸਾਨ ਗੁਰਦੀਪ ਸਿੰਘ ਦੇ ਖੇਤ ਵਿੱਚ ਮਨਾਇਆ ਗਿਆ ਕਿਸਾਨ ਖੇਤ ਦਿਵਸ
ਪਿੰਡ ਫੂਲੇਵਾਲਾ ਵਿੱਚ ਆਰ.ਜੀ.ਆਰ ਸੈੱਲ ਲੁਧਿਆਣਾ ਵੱਲੋਂ ਕਿਸਾਨ ਗੁਰਦੀਪ ਸਿੰਘ ਦੇ ਖੇਤ ਵਿੱਚ ਕਿਸਾਨ ਖੇਤ ਦਿਵਸ ਮਨਾਇਆ ਗਿਆ। ਇਸ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਦਿਖਾਏ ਗਏ, ਜਿਸ ਵਿੱਚ ਆਰ.ਜੀ.ਆਰ ਸੈੱਲ ਅਤੇ ਟੀ.ਐੱਨ.ਸੀ ਵੱਲੋਂ ਚਲਾਏ ਜਾ ਰਹੇ ਪ੍ਰਾਣਾ ਪ੍ਰੋਜੈਕਟ ਦੇ ਤਹਿਤ ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1718 ਦਾ ਡੈਮੋ ਲਗਵਾਇਆ ਗਿਆ ਸੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਫੂਲੇਵਾਲਾ ਵਿੱਚ ਆਰ.ਜੀ.ਆਰ ਸੈੱਲ ਲੁਧਿਆਣਾ ਵੱਲੋਂ ਕਿਸਾਨ ਗੁਰਦੀਪ ਸਿੰਘ ਦੇ ਖੇਤ ਵਿੱਚ ਕਿਸਾਨ ਖੇਤ ਦਿਵਸ ਮਨਾਇਆ ਗਿਆ। ਇਸ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਦਿਖਾਏ ਗਏ, ਜਿਸ ਵਿੱਚ ਆਰ.ਜੀ.ਆਰ ਸੈੱਲ ਅਤੇ ਟੀ.ਐੱਨ.ਸੀ ਵੱਲੋਂ ਚਲਾਏ ਜਾ ਰਹੇ ਪ੍ਰਾਣਾ ਪ੍ਰੋਜੈਕਟ ਦੇ ਤਹਿਤ ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1718 ਦਾ ਡੈਮੋ ਲਗਵਾਇਆ ਗਿਆ ਸੀ। ਕਿਸਾਨ ਭਰਾਵਾਂ ਨੂੰ ਝੋਨੇ ਅਤੇ ਬਾਸਮਤੀ ਦੀਆਂ ਮੁੱਖ ਬਿਮਾਰੀਆਂ, ਕੀੜੇ-ਮਕੌੜੇ ਅਤੇ ਉਹਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਖੇਤ ਦਿਵਸ ਵਿੱਚ ਹਾਜ਼ਿਰ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਵੱਧ ਤੋਂ ਵੱਧ ਪਰਾਲੀ ਨੂੰ ਆਪਣੇ ਖੇਤ ਵਿੱਚ ਵਹਾਉਣ ਲਈ ਉਤਸ਼ਾਹਿਤ ਕੀਤਾ ਗਿਆ।
ਕਿਸਾਨਾਂ ਨੂੰ ਆਪਣੀ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣ ਦੀ ਗੱਲ ਵੀ ਆਖੀ ਗਈ। ਖੇਤ ਦਿਵਸ ਦੌਰਾਨ ਇੱਕ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਆਰ.ਜੀ.ਆਰ ਸੈੱਲ ਦੇ ਏਰੀਆ ਮੈਨੇਜ਼ਰ ਡਾ. ਹਰਮਨਦੀਪ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੰਮ ਕਰ ਰਹੀ ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਐੱਫ.ਏ ਗਗਨਦੀਪ ਸਿੰਘ, ਖੇਤੀ ਦੂਤ ਰਾਜਬੀਰ ਸਿੰਘ ਅਤੇ ਖੇਤੀਬਾੜ੍ਹੀ ਮਹਿਕਮੇ ਵੱਲੋਂ ਏ.ਡੀ.ਓ ਹਰਮਨਜੋਤ ਸਿੰਘ ਅਤੇ ਲੱਖੇਵਾਲੀ ਪੁਲਿਸ ਥਾਣਾ ਦੇ ਏ.ਐੱਸ.ਆਈ ਹਰਜਿੰਦਰ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨ ਮੌਜੂਦ ਸਨ।
Author : Malout Live



