ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰਹੂੜਿਆਂ ਵਾਲੀ ਵਿਖੇ ਕਰਨਲ ਰਣਬੀਰ ਸਿੰਘ ਵੱਲੋਂ NCC ਯੂਨਿਟ ਦੀ ਵਿਸ਼ੇਸ਼ ਵਿਜ਼ਿਟ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰਹੂੜਿਆਂ ਵਾਲੀ ਵਿਖੇ ਕਰਨਲ ਰਣਬੀਰ ਸਿੰਘ (ਸੇਨਾ ਮੈਡਲ) NCC ਵਿਜ਼ਿਟ ਨੇ ਵਿਸਿਟ ਕੀਤੀ। NCC ਸਟੂਡੈਂਟਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਸਨਮਾਨ, ਸੇਵਾ ਅਤੇ ਸੰਪਰਣ ਦੇ ਆਦਰਸ਼ਾਂ ਨੂੰ ਅਪਨਾਉਣ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰਹੂੜਿਆਂ ਵਾਲੀ ਵਿਖੇ ਕਰਨਲ ਰਣਬੀਰ ਸਿੰਘ (ਸੇਨਾ ਮੈਡਲ) NCC ਯੂਨਿਟ ਨੇ ਵਿਸਿਟ ਕੀਤੀ। NCC ਸਟੂਡੈਂਟਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਸਨਮਾਨ, ਸੇਵਾ ਅਤੇ ਸੰਪਰਣ ਦੇ ਆਦਰਸ਼ਾਂ ਨੂੰ ਅਪਨਾਉਣ। ਉਹਨਾਂ ਦੇ ਨਾਲ ਸੂਬੇਦਾਰ ਯੋਗੇਸ਼ ਯਾਦਵ ਅਤੇ PI ਸਟਾਫ਼ ਨੇ ਵਿਦਿਆਰਥੀਆਂ ਨੂੰ NCC ਦੀ ਮਹੱਤਤਾ ਤੇ ਇਸ ਦੇ ਲਾਭਾਂ ਬਾਰੇ ਪ੍ਰੇਰਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਤਮ-ਅਨੁਸ਼ਾਸਨ, ਨੇਤ੍ਰਤਵ ਅਤੇ ਸਮਾਜਿਕ ਸੇਵਾ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਦੱਸਿਆ, ਜੋ NCC ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਲਈ ਉੱਚ ਆਦਰਸ਼ ਬਣਦੇ ਹਨ। ਸਕੂਲ ਦੇ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਨੇ NCC ਦੀ ਯੋਜਨਾ ਤੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸਰਾਹਨਾ ਕੀਤੀ। ਉਨ੍ਹਾਂ ਨੇ NCC ਨੂੰ ਇੱਕ ਸ਼ਾਨਦਾਰ ਮੰਚ ਦੱਸਿਆ ਜੋ ਨੌਜਵਾਨਾਂ ਨੂੰ ਨੇਤ੍ਰਤਵ, ਜ਼ਿੰਮੇਵਾਰੀ ਅਤੇ ਨੈਤਿਕ ਮੁੱਲ ਸਿਖਾਉਂਦਾ ਹੈ।
NCC ਅਫ਼ਸਰ ਸੁਸ਼ਾਂਤ ਜਿੰਦਲ ਅਤੇ ਸਕੂਲ ਸਟਾਫ਼ ਨੇ ਵੀ ਵਿਦਿਆਰਥੀਆਂ ਨੂੰ NCC ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ। ਕਰਨਲ ਰਣਬੀਰ ਸਿੰਘ ਨੇ ਦੱਸਿਆ ਕਿ NCC ਵਿੱਚ ਸ਼ਾਮਿਲ ਹੋਣ ਦਾ ਵਿਕਲਪ ਨੌਜਵਾਨਾਂ ਲਈ ਇੱਕ ਉੱਤਮ ਮੌਕਾ ਹੈ। ਇਹ ਸਿਰਫ਼ ਇੱਕ ਸੰਗਠਨ ਨਹੀਂ, ਇੱਕ ਸੰਪੂਰਣ ਜੀਵਨ-ਸ਼ੈਲੀ ਹੈ, ਜੋ ਅਨੁਸ਼ਾਸਨ, ਭਾਰਤ ਪ੍ਰੇਮ ਅਤੇ ਸੇਵਾ-ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ। NCC ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਭਵਿੱਖ ਦੇ ਚੌਕੰਨੇ ਅਤੇ ਜੋਸ਼ੀਲੇ ਨਾਗਰਿਕ ਬਣਦੇ ਹਨ, ਜੋ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਤਿਆਰ ਹੁੰਦੇ ਹਨ। ਇਸ ਵਿਸਿਟ ਨੇ ਵਿਦਿਆਰਥੀਆਂ ਨੂੰ ਆਤਮ-ਅਨੁਸ਼ਾਸਨ, ਨੇਤ੍ਰਤਵ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਹੱਤਤਾ ਨੂੰ ਸਮਝਣ ਵਿੱਚ ਵਿਸ਼ਾਲ ਯੋਗਦਾਨ ਦਿੱਤਾ। ਅੰਤ ਕਰਨਲ ਰਣਬੀਰ ਸਿੰਘ ਨੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਪ੍ਰਿੰਸੀਪਲ ਦੀ ਮੰਗ ਤੇ ਸੀਨੀਅਰ ਵਿੰਗ ਯੂਨਿਟ (ਲੜਕੇ ਅਤੇ ਲੜਕੀਆਂ) ਦੀ ਵੀ ਘੋਸ਼ਣਾ ਕੀਤੀ।
Author : Malout Live