ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਤਹਿਤ ਸਕਿੱਲਡ ਨੌਜਵਾਨਾਂ ਲਈ ਲਗਾਏ ਜਾ ਰਹੇ ਹਨ ਰੋਜ਼ਗਾਰ ਮੇਲੇ- ਏ.ਡੀ.ਸੀ
ਮਲੋਟ:- ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਕੌਰ ਨੇ ਦੱਸਿਆ ਕਿ ਦੀਨ ਦਯਾਲ ਉਪਾਧਿਆ ਗ੍ਰਾਮੀਣ ਕੌਂਸਲ ਯੋਜਨਾ ਤਹਿਤ ਕੈਂਡੀਡੇਟ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਟ੍ਰੇਨਿੰਗ ਭਾਗੀਦਾਰ ਸਕਸ਼ਮ ਐਜੂਕੇਟ ਅਤੇ ਮੈਨੇਜਮੈਂਟ ਟੈਕਨੋਲੋਜੀ ਵੱਲੋਂ ਸ਼੍ਰੀ ਮੁਕਤਸਰ ਵਿੱਚ ਚਲਾਏ ਜਾ ਰਹੇ ਸਕਿੱਲ ਸੈਂਟਰ ਤੇ ਰੋਜ਼ਗਾਰ ਮੇਲਾ ਲਗਾਉਣ ਤੇ 98 ਉਮੀਦਵਾਰਾਂ ਦੀ ਚੋਣ ਪੈਨ ਐੱਚ.ਆਰ, ਐਮਾਜੋਨ, ਮੀਸੋ ਅਤੇ ਟੀ.ਡੀ.ਕੇ ਕੰਪਨੀਆਂ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਟ੍ਰੇਨਿੰਗ ਭਾਗੀਦਾਰ ਵੱਲੋਂ 22 ਫ਼ਰਵਰੀ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੁਵਿਧਾ ਕੇਂਦਰ ਦੇ ਉੱਪਰ ਲਗਾਤਾਰ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਜ਼ਿਲ੍ਹਾ ਯੂਨਿਟ ਦੇ ਅਧਿਕਾਰੀ ਸ਼੍ਰੀ ਬਲਵੰਤ ਸਿੰਘ, ਮੈਨੇਜਰ ਵਿਜੈ ਸਿੰਘ ਅਤੇ ਸ਼੍ਰੀ ਸੂਰਜ ਕੁਮਾਰ ਵੱਲੋਂ ਸਕਿੱਲਡ ਕੈਂਡੀਡੇਟ ਲਈ ਰੋਜ਼ਗਾਰ ਮੇਲੇ ਵਿੱਚ ਪਹੁੰਚਣ ਅਤੇ ਰੋਜ਼ਗਾਰ ਕੈਂਪ ਦਾ ਲਾਭ ਲੈਣ ਲਈ ਅਪੀਲ ਕੀਤੀ ਗਈ।