ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸੂਬਾ ਪੱਧਰੀ ਰੋਸ ਰੈਲੀ ਬਠਿੰਡਾ ਵਿਖੇ ਭਲਕੇ
ਮਲੋਟ:- ਐਨ. ਐੱਚ.ਐਮ ਕਰਮਚਾਰੀਆਂ (ਸਿਹਤ ਕਾਮਿਆਂ) ਵੱਲੋਂ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੜਤਾਲ 36ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਸਰਕਾਰ ਵੱਲੋਂ ਕਿਸੇ ਵੀ ਮੁਲਾਜਮ ਜੱਥੇਬੰਦੀ ਦੀ ਕੋਈ ਸਾਰ ਨਹੀ ਲਈ ਜਾ ਰਹੀ, ਇਸ ਲਈ ਸਮੂਹ ਐਨ.ਐੱਚ.ਐਮ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਰੋਸ ਧਰਨੇ ਲਗਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ. ਗੁਰਪ੍ਰੀਤ ਸਿੰਘ ਭੁੱਲਰ ਸੂਬਾ ਪ੍ਰਧਾਨ ਐਨ.ਐੱਚ.ਐਮ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਸ. ਮਨਜੀਤ ਸਿੰਘ ਜਨਰਲ ਸਕੱਤਰ ਐਨ ਐੱਚ.ਐਮ ਇੰਪਲਾਈਜ ਯੂਨੀਅਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ. ਪੂਰਨ ਸਿੰਘ ਦੋਦਾ ਅਤੇ ਸ. ਗੁਰਭਗਤ ਸਿੰਘ ਕਮੇਟੀ ਮੈਂਬਰ ਨੂੰ ਦੱਸਿਆ ਗਿਆ ਕਿ ਬੀਤੇ ਦਿਨੀਂ ਉੱਪ ਮੁੱਖ ਮੰਤਰੀ/ਸਿਹਤ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਐਨ.ਐੱਚ.ਐਮ ਯੂਨੀਅਨ ਦੀ ਪੈਨਲ ਮੀਟਿੰਗਾਂ ਹੋਈਆਂ ਅਤੇ ਮੀਟਿੰਗਾਂ ਵਿੱਚ ਕੱਚੇ ਕਾਮਿਆਂ ਨੂੰ ਪੱਕਾ ਕਰਨ ਬਾਰੇ ਕਿਹਾ ਗਿਆ ਪਰੰਤੂ ਅਜੇ ਤੱਕ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਅਤੇ ਜੋ 36000 ਕੱਚੇ ਕਾਮਿਆਂ ਨੂੰ ਪੱਕਾ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਉਸ ਵਿੱਚ ਵੀ ਐਨ.ਐੱਚ.ਐਮ ਦੇ ਮੁਲਾਜਮਾਂ ਨੂੰ ਅਣਗੋਲਿਆ ਕੀਤਾ ਗਿਆ ਜਦ ਕਿ ਐਨ.ਐੱਚ.ਐਮ ਦੇ ਮੁਲਜਾਮਾਂ ਵੱਲੋਂ ਕੋਰੋਨਾ ਸਮੇਂ ਵਿੱਚ ਵੀ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣ ਦੀ ਪਰਵਾਹ ਨਾ ਕਰਦੇ ਹੋਏ ਦਿਨ ਰਾਤ ਇੱਕ ਕਰਕੇ ਸਿਹਤ ਸੇਵਾਵਾਂ ਜਾਰੀ ਰੱਖੀਆਂ ਗਈਆ। ਪਰ ਸਰਕਾਰ ਦੁਆਰਾ ਕੋਈ ਵੀ ਠੋਸ ਹੱਲ ਨਾ ਕੱਢੇ ਜਾਣ ਦੇ ਰੋਸ ਵਜੋਂ ਐਨ.ਐੱਚ.ਐਮ ਕਾਮਿਆਂ ਵੱਲੋਂ ਭਲਕੇ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਵਿੱਚ ਸਮੂਹ ਐਨ.ਐੱਚ.ਐਮ ਕਾਮੇ ਸ਼ਮੂਲੀਅਤ ਕਰਨਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਸ ਸੰਬੰਧੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ. ਪੂਰਨ ਸਿੰਘ ਵੱਲੋਂ ਐਨ.ਐੱਚ.ਐਮ ਕਾਮਿਆਂ ਦਾ ਪੂਰਨ ਸਮੱਰਥਣ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਮੁਲਾਜਮਾਂ ਦੀਆਂ ਮੁਸ਼ਿਕਲਾਂ ਦਾ ਸਮੇਂ ਸਿਰ ਹੱਲ ਨਾ ਕਰਨਾ ਇਹ ਸਰਕਾਰ ਦੀ ਹੀ ਲਾਪਰਵਾਹੀ ਹੈ ਜਿਸ ਤੋਂ ਜਾਪਦਾ ਹੈ ਕਿ ਸਰਕਾਰ ਲੋਕਾਂ ਦੀ ਸਿਹਤ ਸੇਵਾਵਾਂ ਪ੍ਰਤੀ ਗੰਭੀਰ ਨਹੀ ਹੈ ਅਤੇ ਜੇਕਰ ਸਮੇਂ ਸਿਰ ਮੁਲਾਜਮਾਂ ਨੂੰ ਰੈਗੂਲਰ ਕਰਨ ਸੰਬੰਧੀ ਫੈਸਲਾ ਨਹੀ ਕੀਤਾ ਜਾਂਦਾ ਤਾਂ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇਸ ਚੱਲ ਰਹੇ ਸੰਘਰਸ਼ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਸੁਨੀਲ ਕੁਮਾਰ ਚੇਅਰਮੈਨ, ਡਾ. ਜਗਦੀਪ ਕੌਰ ਸਲਾਹਕਾਰ, ਗੌਰਵ ਕੁਮਾਰ ਮੁੱਖ ਸਲਾਹਕਾਰ, ਤਰਸੇਵਕ ਸਿੰਘ ਲੰਬੀ, ਗੁਰਮੀਤ ਸਿੰਘ ਐੱਸ.ਟੀ.ਐੱਸ, ਵਰਿੰਦਰ ਕੁਮਾਰ, ਮਨਪ੍ਰੀਤ ਸਿੰਘ ਅਤੇ ਪੂਜਾ ਰਾਣੀ ਹਾਜ਼ਰ ਸੀ।