ਮਾਘੀ ਮੇਲੇ ਮੌਕੇ 14, 15 ਤੇ 16 ਨੂੰ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਉੱਤਰੀ ਰੇਲਵੇ ਮੰਡਲ ਫਿਰੋਜ਼ਪੁਰ ਨੇ ਆਪਣੇ ਪੱਤਰ ਨੰਬਰ 701-/22-1 ਮਿਤੀ 02-01-2023 ਰਾਹੀਂ ਸਪੱਸ਼ਟ ਕੀਤਾ ਹੈ ਕਿ ਰੇਲਵੇ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਮੇਲੇ ਤੇ 14 ਜਨਵਰੀ ਤੋਂ 16 ਜਨਵਰੀ ਤੱਕ 3 ਦਿਨਾਂ ਲਈ ਬਠਿੰਡਾ-ਫ਼ਾਜ਼ਿਲਕਾ-ਬਠਿੰਡਾ ਰੇਲ ਸੈਕਸ਼ਨ ਤੇ ਸਪੈਸ਼ਲ ਮੁਸਾਫ਼ਿਰ ਰੇਲਗੱਡੀਆਂ ਚਲਾਵੇਗਾ। ਰੇਲਗੱਡੀ ਬਠਿੰਡਾ ਤੋਂ ਸਵੇਰੇ 8:00 ਵਜੇ ਚੱਲ ਕੇ ਜੈਤੋ 8:40 ਵਜੇ, ਕੋਟਕਪੂਰਾ 9:03 ਵਜੇ, ਬਰੀਵਾਲਾ 9:25 ਵਜੇ, ਸ਼੍ਰੀ ਮੁਕਤਸਰ ਸਾਹਿਬ 9:47 ਵਜੇ, ਲੱਖੇਵਾਲੀ 10:40 ਵਜੇ ਅਤੇ ਫ਼ਾਜ਼ਿਲਕਾ 11:50 ਤੇ ਪੁੱਜੇਗੀ ਅਤੇ ਫ਼ਾਜ਼ਿਲਕਾ ਤੋਂ ਸ਼ਾਮ 5:00 ਵਜੇ ਚੱਲ ਕੇ ਸ਼੍ਰੀ ਮੁਕਤਸਰ ਸਾਹਿਬ 6:00 ਵਜੇ, ਕੋਟਕਪੂਰਾ 7:20 ਵਜੇ ਅਤੇ ਬਠਿੰਡਾ ਰਾਤ 9:00 ਵਜੇ ਪੁੱਜੇਗੀ। ਨਾਰਦਨ ਰੇਲਵੇ ਪੈਸੰਜਰ ਸੰਮਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਾਵਨੀਆਂ ਅਤੇ ਜਨਰਲ ਸਕੱਤਰ ਸ਼ਾਮ ਲਾਲ ਗੋਇਲ ਤੋਂ ਇਲਾਵਾ ਸੰਮਤੀ ਦੇ ਦੂਜੇ ਅਹੁਦੇਦਾਰ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭਵਰ ਲਾਲ ਸ਼ਰਮਾ, ਬਲਜੀਤ ਸਿੰਘ, ਬੂਟਾ ਰਾਮ ਕਮਰਾ, ਪ੍ਰਮੋਦ ਅਰੀਆ, ਓਮ ਪ੍ਰਕਾਸ਼ ਵਲੋਚਾ ਅਤੇ ਪ੍ਰਦੀਪ ਗਰਗ ਬਰੀਵਾਲਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਦੇ ਅਧਿਕਾਰੀਆਂ ਦਾ ਮਾਘੀ ਮੇਲੇ ਤੇ ਸ਼ਰਧਾਲੂਆਂ ਨੂੰ ਇਹ ਸਹੂਲਤ ਦੇਣ ਤੇ ਧੰਨਵਾਦ ਕੀਤਾ। Author: Malout Live