ਸ਼ਹਿਰ ਮਲੋਟ ਵਿਖੇ ਕੱਟੇ ਜਾ ਰਹੇ ਆਨਲਾਈਨ ਚਲਾਨਾਂ ਸੰਬੰਧੀ ਨਵ-ਨਿਯੁਕਤ ਟ੍ਰੈਫਿਕ ਇੰਚਾਰਜ ਏ.ਐੱਸ.ਆਈ ਜਸਪਾਲ ਸਿੰਘ ਨੇ ਆਮ ਪਬਲਿਕ ਨੂੰ ਕੀਤੀ ਅਪੀਲ

ਮਲੋਟ: ਸ਼ਹਿਰ ਮਲੋਟ ਵਿਖੇ ਟ੍ਰੈਫਿਕ ਪੁਲਿਸ ਵਿਭਾਗ ਵੱਲੋਂ ਆਨਲਾਈਨ ਚਲਾਨ ਕੱਟੇ ਜਾ ਰਹੇ ਹਨ। ਇਸ ਮੌਕੇ ਨਵ-ਨਿਯੁਕਤ ਟ੍ਰੈਫਿਕ ਇੰਚਾਰਜ ਮਲੋਟ ਏ.ਐੱਸ.ਆਈ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਚਲਾਨ ਆਫਲਾਈਨ ਦੇ ਨਾਲ-ਨਾਲ ਆਨਲਾਈਨ ਕੱਟੇ ਜਾ ਰਹੇ ਹਨ। ਇਨ੍ਹਾਂ ਚਲਾਨਾਂ ਦਾ ਭੁਗਤਾਨ ਮੌਕੇ ਤੇ ਹੀ ਮਸ਼ੀਨ ਰਾਹੀਂ ਸਕੈਨ ਕੋਡ ਦੇ ਜ਼ਰੀਏ ਸਿੱਧਾ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜਾਵੇਗਾ। ਇਸ ਮੌਕੇ ਉਨ੍ਹਾਂ ਪਬਲਿਕ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਕਾਰ, ਮੋਟਰਸਾਇਕਲ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਵਹੀਕਲ ਬਾਜ਼ਾਰ ਵਿੱਚ ਗਲਤ ਜਗ੍ਹਾਂ ਤੇ ਪਾਰਕ ਨਾ ਕਰੇ, ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ,

ਓਵਰਲੋਡਿੰਗ ਵਹੀਕਲਾਂ ਨੂੰ ਬਾਜ਼ਾਰ ਵਿੱਚ ਦਾਖਲ ਨਾ ਕਰਨ ਸੰਬੰਧੀ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਤੋਂ ਇਲਾਵਾ ਹੋਰ ਵੀ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨਾ ਯਕੀਨੀ ਬਣਾਉਣ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਵਿੱਚ ਟ੍ਰੈਫਿਕ ਪੁਲਿਸ ਮਲੋਟ ਦਾ ਸਹਿਯੋਗ ਕਰਨ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕਿਸੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਟ੍ਰੈਫਿਕ ਇੰਚਾਰਜ ਏ.ਐੱਸ.ਆਈ ਜਸਪਾਲ ਸਿੰਘ ਤੋਂ ਇਲਾਵਾ ਏ.ਐੱਸ.ਆਈ ਹਰਪਾਲ ਸਿੰਘ, ਹੈੱਡ ਕਾਂਸਟੇਬਲ ਜਤਿੰਦਰ ਸਿੰਘ ਸਮੇਤ ਹੈੱਡ ਕਾਂਸਟੇਬਲ ਹਰਪਾਲ ਸਿੰਘ ਮੌਜੂਦ ਸਨ। Author: Malout Live