ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਮੁੱਖ ਅਫਸਰ ਦੀ ਅਗਵਾਈ ਹੇਠ ਸ਼ੱਕੀ ਪੁਰਸ਼ਾਂ ਨੂੰ ਗ੍ਰਿਫਤਾਰ ਕਰ ਕੀਤੇ ਦੋ ਚੋਰੀ ਦੇ ਮੋਟਰਸਾਇਕਲ ਬਰਾਮਦ

ਮਲੋਟ:- ਸਰਬਜੀਤ ਸਿੰਘ ਪੀ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸ਼੍ਰੀ ਰਾਜਪਾਲ ਸਿੰਘ ਪੀ.ਪੀ.ਐੱਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਕੁਲਵੰਤ ਰਾਏ ਪੀ.ਪੀ.ਐੱਸ ਕਪਤਾਨ ਪੁਲਿਸ ਪੀ.ਬੀ.ਆਈ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ ਉਪ-ਕਪਤਾਨ ਪੁਲਿਸ ਸਬ-ਡਿਵੀਜ਼ਨ ਮਲੋਟ ਅਤੇ ਇਸ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਦਰ ਮਲੋਟ ਦੀ ਰਹਿਨੁਮਾਈ ਹੇਠ ਮਿਤੀ 17-11-2021 ਨੂੰ ਸ:ਥ ਗੁਰਮੀਤ ਸਿੰਘ ਦੌਰਾਨ ਗਸ਼ਤ ਦਾ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਤਿਕੌਂਨੀ ਮਲੋਟ ਫਾਜ਼ਿਲਕਾ ਰੋਡ ਮੋਜੂਦ ਸੀ

ਤਾਂ ਮੁਖਬਰ ਖਾਸ ਨੇ ਗੁਰਮੀਤ ਸਿੰਘ ਨੂੰ ਇਤਲਾਹ ਦਿੱਤੀ ਕਿ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਈਨਾ ਖੇੜਾ ਅਤੇ ਜੋਗਿੰਦਰ ਸਿੰਘ ਪੁੱਤਰ ਉਰਫ ਝੰਡੀ ਪੁੱਤਰ ਬਲਵੀਰ ਸਿੰਘ ਵਾਸੀ ਢਾਣੀ ਵਰਕਸ਼ਾਪ ਵਾਲੀ ਈਨਾ ਖੇੜਾ ਜਿਨ੍ਹਾਂ ਦੇ ਖਿਲਾਫ ਪਹਿਲਾ ਵੀ ਮੋਟਰਸਾਇਕਲ ਚੋਰੀ ਕਰਨ ਦੇ ਆਦੀ ਹਨ ਜੋ ਅੱਜ ਵੀ ਚੋਰੀ ਦੇ ਮੋਟਰਸਾਇਕਲ ਪਰ ਸਵਾਰ ਹੋ ਕੇ ਫਾਜ਼ਿਲਕਾ ਰੋਡ ਤੋਂ ਹੋ ਕੇ ਸ਼ੂਗਰ ਮਿਲ ਕੋਲ ਦੀ ਪਿੰਡ ਮਲੋਟ ਆ ਰਹੇ ਹਨ। ਜੇਕਰ ਹੁਣੇ ਰੋਡ ਤੇ ਨਾਕਾਬੰਦੀ ਕਰ ਚੈੱਕ ਕੀਤਾ ਜਾਵੇ ਤਾਂ ਚੋਰੀ ਸ਼ੁਦਾ ਮੋਟਰਸਾਇਕਲ ਬ੍ਰਾਮਦ ਹੋ ਸਕਦਾ ਹੈ। ਜਿਸ ਤੇ ਇਤਲਾਹ ਠੋਸ ਅਤੇ ਭਰੋਸੇ ਯੋਗ ਹੋਣ ਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਮਲੋਟ ਫਾਜ਼ਿਲਕਾ ਰੋਡ ਪਰ ਨਾਕਾਬੰਦੀ ਕਰਕੇ ਦੋਸ਼ੀ ਉਕਤਾਨ ਪਾਸੋਂ ਇੱਕ ਮੋਟਰਸਾਇਕਲ ਨੰਬਰੀ ਪੀ.ਬੀ-30ਐਮ-1997, ਇੱਕ ਮੋਟਰਸਾਇਕਲ ਹੋਰ ਮਾਰਕਾ ਹੀਰੋ ਸਪਲੈਂਡਰ-ਪ੍ਰੋ, ਰੰਗ ਲਾਲ ਕਾਲਾ, ਬਿਨਾਂ ਨੰਬਰੀ ਹੋਰ ਬ੍ਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋਸ਼ੀਆਨ ਦਾ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਵਿੱਚ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਨ ਦੀ ਪੁੱਛਗਿੱਛ ਦੌਰਾਨ ਹੋਰ ਚੋਰੀਆ ਦੇ ਖੁਲਾਸੇ ਹੋਣ ਦੀ ਉਮੀਦ ਹੈ।