ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਦੇ ਮੈਂਬਰ ਨੇ ਪੀੜਤ ਦਾ ਸੁਣਿਆ ਹਾਲ ਚਾਲ

ਸ੍ਰੀ ਮੁਕਤਸਰ ਸਾਹਿਬ:- ਬੀਤੇ ਦਿਨੀ ਸਬਜੀ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਲਿਤ ਨੌਜਵਾਨ ਦੀ ਹੋਈ ਕੁੁੱਟਮਾਰ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਦੇ ਮੈਂਬਰ ਸ੍ਰੀ ਕਰਨਵੀਰ ਸਿੰਘ ਇੰਦੋਰਾ  ਉਚੇਚੇ ਤੌਰ ਤੇ  ਪੀੜਤ ਤੇ ਘਰ ਪਹੁੰਚ ਕੇ  ਪੀੜਤ ਦਾ ਹਾਲ ਚਾਲ ਪੁੱਛਿਆ । ਪੀੜਤ ਨੌਜਵਾਨ ਦੀਪਕ ਨੇ ਦੱਸਿਆ ਕਿ ਸਬਜੀ ਮੰਡੀ ਵਿੱਚ ਹੀ ਕੰਮ ਕਰਦੇ ਵਿਅਕਤੀਆ ਨੇ ਹੀ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਹੈ ਅਤੇ ਉਸਨੂੰ ਜਾਤੀ ਪ੍ਰਤੀ ਅਪ ਸਬਦ ਬੋਲੇ ਗਏ । ਪੀੜਤ ਨੇ ਦੱਸਿਆਂ ਕਿ ਕੁੱਟ ਮਾਰ ਨਾਲ ਉਸਦੇ ਸਰੀਰ ਤੇ ਬਹੁਤ ਕੀਤੀ ਗਈ ਹੈ, ਇਸ ਕੁੱਟ ਮਾਰ ਦੀ ਜਾਣਕਾਰੀ ਉਸ ਨੇ ਡੀ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ ਅਤੇ ਉਸਦੀ ਐਫ.ਆਈ.ਆਰ. ਦਰਜ ਕਰ ਦਿੱਤੀ ਹੈ ਅਤੇ ਪੁਲਿਸ ਅਗਲੀ ਕਾਰਵਾਈ ਕਰਨ ਲਈ ਕਹਿ ਰਹੀ ਹੈ। ਸ੍ਰੀ ਕਰਨਬੀਰ ਸਿੰਘ ਇੰਦੋਰਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਪੀੜਤ ਨੂੰ ਇਨਸਾਫ ਦੁਆਇਆ ਜਾ ਸਕੇ ।